ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੭ )

ਹੇ। ਕਈ ਵਰ੍ਹੇ ਹੋਏ ਕਿ ਅਜੇਹੀਆਂ ਨਰੰਗੀਆਂ ਦ ਬੂਟ ਮਾਲਟਾ ਨਾਮੇ ਟਾਪੂ ਤੇ ਲਿਆਕੇ ਗੁਜਰਾਂ, ਵਾਲੇ ਵਿਖੇ ਲਾਏ ਸਨ, ਹੁਣ ਪੰਜਾਬ ਦਿਆਂ ਬਹੁਤਿਆਂ ਰੀਝ ਵਾਲਿਆਂ ਨੇ ਆਪੋ ਆਪਣੇ ਬਾਗਾਂ ਵਿੱਚ ਇਸਦੇ ਬੂਟੇ ਲਾਏ ਹਨ॥
ਖੱਟੇ ਦਿਆਂ ਫੁਲਾਂ ਨੂੰ ਪੰਜਾਬ ਵਿਖੇ ਹਿੰਦੂ “ਕਰਨਾ” ਸੱਦਦੇ ਹਨ, ਅਤੇ ਮੁਸਲਮਾਨ “ਬਹਾਰ ਦੇ ਫੁੱਲ” ਕਹਿੰਦੇ ਹਨ। ਜਿੱਕੁਰ ਚੰਬੇਲੀ ਦੀ ਵਾਰਤਾ ਵਿਖੇ ਕਿਹਾ ਗਿਆ ਹੈ, ਉਵੇਂ ਇਸਦਾ ਬੀ ਅਤਰ ਅਤੇ ਫੁਲੇਲ ਨਿਕਲਦਾ ਹੈ। ਇਹਦਾ ਫਲ ਅਤਿ ਖੱਟਾ ਹੁੰਦਾ ਹੈ, ਤਾਂ ਬੀ ਲੋਕ ਖਾਂਦੇ ਹਨ, ਵਧੇਰੇ ਪੰਜਾਬ ਦੀਆਂ ਤ੍ਰੀਮਤਾਂ ਅਤੇ ਕੁੜੀਆਂ, ਰੰਗਾਂ ਦੇ ਨਿਖਾਰਨ ਅਤੇ ਸਾਫ਼ ਕਰਣ ਲਈ ਇਸਦਾ ਰਸਾ ਕੰਮ ਆਉਂਦਾ ਹੈ, ਅਤੇ ਹੋਰਨਾਂ ਕੰਮਾਂ . ਵਿਖੇ ਬੀ ਖੱਟਾ ਲਗਦਾ ਹੈ,ਭੰਨਿਆਂ ਹੋਇਆਂ ਯਾ ਉਬਾਲਿਆਂ ਹੋਇਆਂ ਆਲੂਆਂ ਕਚਾਲੂਆਂ ਅਤੇ ਘੁੰਙਣੀਆਂ ਵਿਖੇ ਲੂਣ ਮਿਰਚ ਰਲਾਕੇ ਇਹਦੀ ਰਸਾ ਨਿਚੋੜਦੇ ਹਨ। ਕਾਗਤੀ ਨਿੰਬੂਆਂ ਦਾ ਅਚਾਰ ਬਹੁਤ ਪੈਂਦਾ ਹੈ, ਸ਼ਿਕੰਜਬੀ ਬਣਾਉਂਦੇ ਹਨ, ਸ਼ਰਬਤ ਵਿਖੇ ਨਿਚੋੜ ਕੇ ਉਨ੍ਹਾਲ ਵਿਖੇ ਪੀਂਦੇ ਹਨ, ਲੂਣ ਮਿਰਚ ਲਾਕੇ ਪਿੱਤ ਦੂਰ ਨਾਮੇ ਤਾਪਾਂ ਵਿਖੇ ਚੂਪਦੇ ਹਨ॥