ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੮ )



ਪੋਸਤ

ਰਤਾ ਇਨਾਂ ਫੁੱਲਾਂ ਦੇ ਕਿਆਰੇ ਵੱਲ ਦੇਖਣਾ! ਕੇਹੀ ਬਹਾਰ ਹੈ, ਵਾਹਵਾ! ਚਿੱਟੇ ਚਿੱਟੇ ਫੁੱਲ ਧੁੱਪ ਵਿਖੇ ਕੇਹੇ ਸੁੰਦਰ ਉੱਜਲੇ ਵਿਖਾਲੀ ਦਿੰਦੇ ਹਨ, ਮੱਠੀ ਮੱਠੀ ਵਾਉ ਵੱਗਣ ਤੇ ਕੇਹੇ ਲਹਲਹਾਉਂਦੇ ਹਨ। ਪੋਸਤ ਦਿਆਂ ਫੁੱਲਾਂ ਵਿਖੇ ਜੇ ਸੁੰਦਰਤਾਈ ਹੀ ਹੁੰਦੀ ਅਤੇ ਕੁਝ ਗੁਣ ਨਾ ਹੁੰਦਾ ਤਾਂ ਬੀ ਲੋਕ ਬਾਗਾਂ ਵਿਖੇ ਇਸਨੂੰ ਸੋਭਾ ਲਈ ਲਾਉਂਦੇ। ਪਰ ਭਾਰਤ ਵਰਖ ਵਿਖੇ ਅਜੇਹਾ ਕੌਣ ਹੈ, ਜੋ ਇਹ ਨਾ ਜਾਣਦਾ ਹੋਏ ਕਿ ਇਸਦੇ ਫੁੱਲ ਨਿਰੀ ਆਪਣੀ ਸੋਭਾ ਹੀ ਨਹੀਂ ਵਿਖਾਉਂਦੇ, ਪਰ ਬੀਜਣ ਵਾਲੇ ਨੂੰ ਨਿਹਾਲ ਕਰ ਦਿੰਦੇ ਹਨ?
ਪੋਸਤ ਦਿਆਂ ਬਹੁਤਿਆਂ ਫੁੱਲਾਂ ਦੇ ਰੰਗ ਸਭਿਆਰ, ਭੜਕਦਾਰ ਹੁੰਦੇ ਹਨ,ਕੇਈ ਲਾਲ, ਕੇਈ ਗੁਲਾਬੀ, ਕੇਈ ਕਾਸਣੀ, ਅਤੇ ਕੇਈ ਚਿੱਟੇ ਹੁੰਦੇ ਹਨ, ਪਰਬਤਾਂ ਦੀਆਂ ਉੱਚੀਆਂ ਉੱਚੀਆਂ ਥਾਵਾਂ ਪੁਰ ਇੱਸੇ ਪ੍ਰਕਾਰ ਦਾ ਇਕ ਹੋਰ ਸੁੰਦਰ ਬੂਟਾ ਹੁੰਦਾ ਹੈ, ਉਸਦੇ ਫੁੱਲ ਦਾ ਕਚਨੀਲ ਰੰਗ ਡਾਢਾ ਸੋਹਣਾ ਜਾਪਦਾ ਹੈ। ਭਾਵੇਂ ਪੋਸਤ ਦਿਆਂ, ਫੁੱਲਾਂ ਦੇ ਰੰਗ ਵੱਖੋ ਵੱਖਰ ਹਨ,ਪਰ ਇੱਕ ਗੱਲ ਸਾਰਿਆਂ