ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੯ )

ਵਿੱਚ ਬਰਾਬਰ ਹੈ, ਕਿ ਡੰਡੀ ਅਤੇ ਡੋਡੇ ਵਿਖੇ ਚਿੱਟਾ ਦੁੱਧ ਵਾਕਰ ਰਸ ਹੁੰਦਾ ਹੈ, ਇਸੇ ਰਸ ਲਈ ਕਿਰਸਾਣ ਇਨ੍ਹਾਂ ਪੈਲੀਆਂ ਪੁਰ ਵੱਡੀਜਾਨ ਮਾਰਦਾ ਹੈ। ਪੋਸਤ ਦੀਆਂ ਜਾਤੀਆਂ ਵਿੱਚੋਂ ਚਿੱਟਿਆਂ ਫੁੱਲਾਂ ਵਾਲਿਆਂ ਉੱਚਿਆਂ ਉੱਚਿਆਂ ਬੂਟਿਆਂ ਵਿੱਚੋਂ ਰਸ ਵਧੀਕ ਨਿਕਲਦਾ ਹੈ। ਇਨ੍ਹਾਂ ਨੂੰ ਭਾਰਤਵਰਖ ਵਿਖੇ ਬਹੁਤ ਬੀਜਦੇ ਹਨ॥
ਪਹਿਲਾਂ ਤਾਂ ਕੇਈ ਵਾਰ ਹਲ ਵਾਹੁੰਦੇ ਹਨ, ਢੇਲਿਆਂ ਨੂੰ ਫੇਹਕੇ ਚੁਰਾ ਕਰਦੇ ਹਨ, ਕਿ ਇਸ ਦਿਆਂ ਨਿਕਿਆਂ ਨਿਕਿਆਂ ਬੀਆਂ ਦੀਆਂ ਕੁਲੀਆਂ ਕੂਲੀਆਂ ਕੁਮਲੀਆਂ ਢੇਲਿਆਂ ਵਿੱਚੋਂ ਨਹੀਂ ਪੁੰਗਰ ਦੀਆਂ, ਫੇਰ ਪੈਲੀਆਂ ਵਿਖੇ ਢੇਰ ਸਾਰੀ ਰੂੜੀ ਪਾਉਂਦੇ ਹਨ, ਕਿ ਭੋਂ ਜਿੰਨੀ ਬਲਵਾਨ ਹੋਇਗੀ, ਬੂਟਿਆਂ ਵਿਖੇ ਉੱਨਾ ਹੀ ਵਧੀਕ ਰਸ ਪਏਗਾ। ਬੀਜਣ ਵਿਖੇ ਭੀ ਵੱਡੀ ਹੀ ਚੌਕਸੀ ਲੋੜੀਏ, ਕਿਉਂਕਿ ਇਸਦੇ ਨਿਕੇ ਨਿਕੇ ਬੀਉ ਜੇ ਹੋਰਨਾਂ ਬੀਆਂ ਵਾਕਰ ਖਿਲਾਰੇ ਜਾਣ, ਤਾਂ ਗੁੱਛਿਆਂ ਦੇ ਗੁੱਛੇ ਇਕੱਠੇ ਪੈਣਗੇ, ਇਸ ਖਰਾਬੀ ਦਾ ਉਪਾਇ ਇਹ ਹੈ, ਕਿ ਕਿਸੇ ਕਿਸੇ ਥਾਂ ਇਸ ਦਿਆਂ ਬੀਆਂ ਵਿੱਚ ਥੋੜਾ ਜਿਹਾ ਗੋਹਾ ਅਤੇ ਮਿੱਟੀ ਰਲਾਕੇ ਕਿਰਸਾਣ ਗੋਲੀਆਂ ਵੱਟ ਲੈਂਦੇ ਹਨ,ਅਤੇ ਉਨ੍ਹਾਂ ਨੂੰ ਥੋੜੀ ਥੋੜੀ ਦੂਰ ਪੈਲੀਆਂ