ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੧ )

ਬਹੁਤ ਛੇਤੀ ਝੜ ਪੈਂਦੇ ਹਨ, ਜਾਂ ਡੋਡਾ ਫੁੱਲਾਂ ਦੇ ਵਿਚਕਾਰ ਬਣ ਜਾਏ, ਜੇ ਉਸਦੇ ਹਰੇ ਹਰੇ ਛਿੱਲੜ ਨੂੰ ਪੁੱਛੀਏ, ਤਾਂ ਬੱਗਾ ਦੁੱਧ ਵਾਕਰ ਰਸ ਨਿਕਲਣ ਲੱਗੇਗਾ। ਜੇ ਡੋਡੇ ਨੂੰ ਚੀਰ ਕੇ ਦੋ ਭਾਗ ਕਰੀਏ ਤਾਂ ਨਿੱਕਿਆਂ ਨਿੱਕਿਆਂ ਸਾਵਿਆਂ ਬੀਆਂ ਦੇ ਨਿੱਕੇ ਨਿੱਕੇ ਗੱਛੇ ਵੱਖੋ ਵੱਖਰਿਆਂ ਰਿਆਂ ਵਿੱਚ ਦਿਖਲਾਈ ਦੇਣਗੇ॥
ਜਾਂ ਚਿੱਟਿਆਂ ਫੁੱਲਾਂ ਦੀ ਸਾਰੀ ਪੈਲੀ ਖਿੜੀ ਹੁੰਦੀ ਹੈ, ਤਾਂ ਕਿਰਸਾਣ ਰਸ ਇਕੱਠਾ ਕਰਣ ਲੱਗਦਾ ਹੈ, ਕਮੀਨ ਲੋਕ ਪੈਲੀਆਂ ਵਿਖੇ ਜਾਂਦੇ ਹਨ, ਅਤੇ ਡੋਡਿਆਂ ਨੂੰ ਯਤਨ ਨਾਲ ਕੋਈ ਥਾਂਈਂ ਇੱਕ ਸੰਦਰ ਨਾਲ ਚੀਰ ਦਿੰਦੇ ਹਨ, ਉਸ ਸੰਦਰ ਨੂੰ ਨੌਂਹਦਰ ਯਾ ਕਲਮ ਕਹੰਦ ਹਨ, ਇਸ ਦੀਆਂ ਤ੍ਰੈ ਨੋਕਾਂ ਹੁੰਦੀਆਂ ਹਨ। ਜੋ ਰਸ ਨਿਕਲਦਾ ਹੈ, ਸੋ ਸੁੱਕ ਕੇ ਭੂਰਾ ਹੋ ਜਾਂਦਾ ਹੈ, ਉਸ ਨੂੰ ਘਰੋੜ[1] ਲੈਂਦੇ ਹਨ, ਇਸ ਘਰੋੜ ਨੂੰ ਕੱਚੀ ਅਫ਼ੀਮ ਕਹਿੰਦੇ ਹਨ॥
ਬੰਗਾਲੇ, ਮਾਲਵੇ, ਬਰਾੜ ਅਤੇ ਮੈਸੂਰ ਵਿਖੇ ਅਫ਼ੀਮ ਢੇਰ ਹੁੰਦੀ ਹੈ, ਉੱਤਰ ਪੱਛਮੀ ਦੇਸ ਵਿਖੇ ਇਸਦੀ ਫ਼ਸਲ ਹੁੰਦੀ ਹੈ, ਪੰਜਾਬ ਵਿਖੇ ਘੱਟ ਹੁੰਦੀ ਹੈ


  1. ਖੁਰਚ।