ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੨ )

ਇੱਥੇ ਸਭ ਤੋਂ ਚੰਗੀ ਕੁੱਲੂ ਦੀ ਅਫ਼ੀਮ ਹੈ, ਜੋ ਹਿਮਾਲ ਗਿਰ ਵਿਖੇ ਹੈ, ਅਤੇ ਜ਼ਿਲੇ ਸ਼ਾਹਪੁਰ ਦੀ। ਭਾਰਤਵਰਖ ਦਿਆਂ ਭਿੰਨ ਭਿੰਨ ਥਾਂਵਾਂ ਵਿਖੇ ਪੋਸਤ ਦੇ ਬੀਜਣ ਦੀ ਰੀਤੀ, ਅਤੇ ਅਫ਼ੀਮ ਦੇ ਤਿਆਰ ਕਰਨ ਦਾ ਰਾਹ ਵੱਖੋ ਵੱਖਰਾ ਹੈ, ਬੰਗਾਲੇ ਵਿਖੇ ਸਰਕਾਰੀ ਲੈਸੰਸ[1] ਬਿਨਾਂ ਕੋਈ ਬੀਜ ਨਹੀਂ ਸਕਦਾ, ਪੰਜਾਬ ਵਿਖੇ ਹਰ ਕੋਈ ਬੀਜ ਸਕਦਾ ਹੈ, ਪਰ ਹੋਰਨਾਂ ਵਸਤਾਂ ਨਾਲੋਂ ਇਸਦਾ ਮਾਮਲਾ ਵਧੀਕ ਹੈ,ਅਤੇ ਜਿਨ੍ਹਾਂ ਲਈ ਸਰਕਾਰ ਵੱਲੋਂ ਪਰਵਾਨਗੀ ਹੈ, ਉਨਾਂ ਹੀ ਕੋਲ ਅਫ਼ੀਮ ਨੂੰ ਵੇਚ ਸਕਦਾ ਹੈ। ਭਾਰਤਵਰਖ ਵਿਖੇ ਜਿੱਨੀ ਅਫ਼ੀਮ ਹੁੰਦੀ ਹੈ, ਉਸ ਵਿੱਚੋਂ ਢੇਰ ਸਾਰੀ ਚੀਨ ਦੇਸ ਨੂੰ ਜਾਂਦੀ ਹੈ, ਇਹ ਬਹੁਤੀਆਂ ਵਸਤਾਂ ਕੋਲੋਂ ਤਾਂ ਜੋ ਭਾਰਤਵਰਖ ਵਿਖੇ ਉਤਪੱਨ ਹੁੰਦੀਆਂ ਹਨ। ਵਡਮੁੱਲੀ ਹੈ, ਇਸਤੇ ਸਰਕਾਰ ਨੂੰ ਵੀ ਵੱਡੀ ਖੱਟੀ ਹੈ॥
ਇਹ ਔਖਧਿ ਵਿਖੇ ਬੀ ਬਹੁਤ ਵਰਤੀ ਜਾਂਦੀ ਹੈ, ਪੀੜ ਦੇ ਦੂਰ ਕਰਨ ਵਿਖੇ ਡਾਢੀ ਗੁਣਕਾਰ ਹੈ, ਰੋਗੀ ਵਿਚਾਰਾ ਪੀੜ ਦੇ ਮਾਰੇ ਕੇਹਾ ਹੀ ਤੜਫ ਰਿਹਾ ਹੋਏ, ਜਿੱਥੇ ਇਸਦੀ ਗੋਲੀ ਖਾਧੀ ਤੇ ਅਰਾਮ ਨਾਲ ਸੁੱਤਾ


  1. ਇਹ ਸ਼ਬਦ ਅੰਗ੍ਰੇਜ਼ੀ ਹੈ, ਆਗਯਾ ਪੱਤ੍ਰ, ਪਰਵਾਨਗੀ, ਯਾ ਸਨਦ ਇਸਦੇ ਅਰਥ ਹਨ॥