ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੪ )

ਲੱਗੇ ਤਾਂ ਚਾਹ, ਦੇਣ, ਜੇ ਉਹ ਨਾ ਮਿਲੇ ਤਾਂ ਖੱਟੇ ਦਾ ਪਾਣੀ ਹੀ ਪਿਲਾਉਣ॥
ਨਸ਼ੇਦਾਰ ਰਸ ਨਿਰਾ ਪੋਸਤ ਦਿਆਂ ਡੋਡਿਆਂ ਹੀ ਵਿੱਚ ਨਹੀਂ, ਪਰ ਡੰਡੀਆਂ, ਪੱਤ੍ਰਾਂ ਅਤੇ ਫੁੱਲਾਂ ਦਿਆਂ ਸਾਰਿਆਂ ਭਾਗਾਂ ਵਿਖੇ ਥੋੜਾ ਥੋੜਾ ਹੁੰਦਾ ਹੈ, ਪਰ ਬੀ ਅਰਥਾਤ ਖ਼ਸ਼ਖ਼ਾਸ਼ ਵਿਖੇ ਮਦ ਨਹੀਂ। ਖ਼ਸ਼ਖ਼ਾਸ਼ ਦਾ ਸ਼ਰਬਤ ਠੰਢ ਦਾ ਦਾਰੂ ਹੈ। ਕੜਾਹ ਅਤੇ ਖਾਣ ਵਾਲੀਆਂ ਹੋਰਨਾਂ ਅਨੇਕਾਂ ਵਸਤਾਂ ਵਿਖੇ ਬੀ ਵਰਤੀ ਜਾਂਦੀ ਹੈ। ਇਸ ਵਿਖੇ ਤੇਲ ਹੁੰਦਾ ਹੈ, ਨੀਂਦ੍ਰ ਨ ਆਏ, ਤਾਂ ਸਿਰ ਉੱਤੇ ਮਲਦੇ ਹਨ, ਚਿਤ੍ਰਕਾਰ ਰੰਗਾਂ ਵਿੱਚ ਪਾਉਂਦੇ ਹਨ,ਜਿਨ੍ਹਾਂ ਜ਼ਿਲਿਆਂ ਵਿੱਚ ਪੋਸਤ ਬਹੁਤ ਬੀਜਿਆ ਜਾਂਦਾ ਹੈ, ਉੱਥੇ ਦੀਵੇ ਵਿੱਚ ਬੀ ਬਾਲਦੇ ਹਨ, ਅਤੇ ਖਾਂਦੇ ਬੀ ਬਹੁਤ ਹਨ, ਜਦ ਪੋਸਤ ਦਿਆਂ ਡੋਡਿਆਂ ਵਿੱਚੋਂ ਅਫ਼ੀਮ ਅਤੇ ਖ਼ਸ਼ਖ਼ਾਸ਼ ਕੱਢ ਲੈਂਦੇ ਹਨ, ਤਾਂ ਫੋਕੇ ਟਕੋਰ ਦੇ ਕੰਮ ਆਉਂਦੇ ਹਨ। ਕਈ ਥਾਈਂ ਭੇਉਂ ਰਖਦੇ ਹਨ, ਅਤੇ ਨਸ਼ੇ ਦੇ ਲਈ ਇਨਾਂ ਦਾ ਪਾਣੀ ਪੀਂਦੇ ਹਨ। ਦੇਸੀ ਵੈਦ ਹਕੀਮ ਕਦੇ ੨ ਖੰਘ ਅਤੇ ਵਾਰੀ ਦੇ ਤਾਪ ਅਤੇ ਹੋਰਨਾਂ ਰੋਗਾਂ ਲਈ ਬੀ ਦੱਸਦੇ ਹਨ॥

——— ———