ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੫ )

ਗੁਲਾਬ

ਅਜੇਹਾ ਕੋਈ ਦੇਸ਼ ਨਹੀ,ਕਿ ਜਿੱਥੇ ਦਿਆਂ ਕਵੀਆਂ ਨੇ ਇਸਦੀ ਉਸਤਤਿ ਨਾ ਲਿਖੀ ਹੋਏ, ਅਤੇ ਸੱਚ ਬੀ ਹੈ ਕਿ ਰੂਪ ਅਤੇ ਸੁਗੰਧੀ ਵਿਖੇ ਇਸ ਫੁੱਲ ਤੇ ਵਧਕੇ ਹੋਰ ਕੋਈ ਫੁੱਲ ਨਹੀਂ॥
ਹਿਮਾਲਯ ਗਿਰ ਦੀਆਂ ਕਈਆਂ ਥਾਵਾਂ ਵਿਖੇ ਜਾਂਗਲੀ ਗੁਲਾਬ ਬਹੁਤ ਹੁੰਦਾ ਹੈ, ਇਹ ਕੇਈਆਂ ਭਾਂਤਾਂ ਦਾ ਹੁੰਦਾ ਹੈ, ਇਨ੍ਹਾਂ ਵਿੱਚੋਂ ਇਕ ਪ੍ਰਕਾਰ ਦੇ ਗੁਲਾਬ ਦੀਆਂ ਵੱਲੀਂ ਢੇਰ ਮਿਲਦੀਆਂ ਹਨ, ਅਚਰਜ ਸੁੰਦਰ ਹੁੰਦੀਆਂ ਹਨ, ਅਤੇ ਫੁੱਲ ਵਿੱਚੋਂ ਬੀ ਡਾਢੀ ਸੁਗੰਧਿਆਉਂਦੀ ਹੈ, ਇੱਸੇ ਲਈ ਇਸਦਾ ਨਾਉਂ ਜੰਗਲੀ ਮੁਸ਼ਕ ਗੁਲਾਬ ਪੈ ਗਿਆ ਹੈ, ਜੋ ਪਰਬਤ ਬਹੁਤ ਉੱਚੇ ਨਹੀਂ, ਉਨ੍ਹਾਂ ਪੁਰ ਇਹ ਗੁਲਾਬ ਢੇਰ ਦਿਖਲਾਈ ਦਿੰਦਾ ਹੈ। ਰੁੱਖਾਂ ਪੁਰ ਛਾਇਆ ਹੋਇਆ ਹੁੰਦਾ ਹੈ, ਅਤੇ ਉਨ੍ਹਾਂ ਨੂੰ ਚਿੱਟਿਆਂ ਬਰਫ਼ ਜੇਹਿਆਂ ਫੁੱਲਾਂ ਨਾਲ ਕੱਜ ਲੈਂਦਾ ਹੈ॥
ਜੇ ਜੰਗਲੀ ਗੁਲਾਬ ਦੇ ਇੱਕ ਫੁਲ ਨੂੰ ਲੈਕੇ ਦੇਖੋ ਤਾਂ ਉਸ ਵਿਖੇ ਪੰਜ ਸੀਪਲ ਹੋਣਗੇ, ਏਹ ਜੁੜੇ ਹੋਏ ਨਹੀਂ, ਕਿ ਜੇਹੇ ਨਰੰਗੀ ਦੇ ਫੁੱਲ ਵਿਖੇ ਹੁੰਦੇ ਹਨ, ਪਰਵੱਖੋ ਵੱਖਰੇ ਹਨ,