ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੮ )

ਸਾਲ ਨਵੀਆਂ ਨਵੀਆਂ ਤਰ੍ਹਾਂ ਨਿਕਲਦੀਆਂ ਹੀ ਰਹਿੰਦੀਆਂ ਹਨ, ਕਿਉਂਕਿ ਬਹੁਤੇ ਰੀਝ ਵਾਲੇ ਲੋਕ ਆਪਣਾ ਬਹੁਤਾ ਸਮਯ ਇਸ ਕੰਮ ਵਿਖੇ ਲਾਉਂਦੇ ਹਨ, ਕਿ ਅਸੀਂ ਇਸ ਤਰ੍ਹਾਂ ਨਵਿਆਂ ਨਵਿਆਂ ਰੰਗਾਂ ਅਤੇ ਅਣੋਖਿਆਂ ਢੰਗਾਂ ਦੇ ਗੁਲਾਬ ਉਪਜਾਈਏ। ਭਾਰਤਵਰਖ ਵਿਖੇ ਪਰਬਤਾਂ ਛੁਟ ਜਿੰਨੇ ਗੁਲਾਬ ਦੇਖਦੇ ਹੋ, ਸਾਰੇਲਾਏ ਹੋਏ ਹਨ। ਇਨ੍ਹਾਂ ਵਿਖੇ ਹੌਲੇ ਗੁਲਾਬੀ ਰੰਗ ਦਾ ਫੁੱਲ ਬਹੁਤ ਹੁੰਦਾ ਹੈ। ਇਸ ਦੀਆਂ ਕਲੀਆਂ ਸੁਹਾਣੀਆਂ ਹੁੰਦੀਆਂ ਹਨ, ਪਰ ਜਦ ਫੁੱਲ ਖਿੜ ਜਾਂਦੇ ਹਨ, ਤਾਂ ਖੰਭ ਖੰਭੜੀ ਜੁਦੀ ਹੋਕੇ ਝੜ ਪੈਂਦੀ ਹੈ। ਇਸ ਗੁਲਾਬ ਦੀ ਸੁਗੰਧ ਬੜੀ ਤ੍ਰਿੱਖੀ ਹੁੰਦੀ ਹੈ,ਇਸ ਲਈ ਹੋਰਨਾਂ ਗੁਲਾਬਾਂ ਕੋਲੋਂ ਇਸ ਵਿੱਚੋਂ ਅਤਰ ਵਧੀਕ ਨਿਕਲਦਾ ਹੈ। ਇਸ ਦਾ ਨਾਉਂ ਦੇਸੀ ਯਾ ਫ਼ਸਲੀ ਰਾਲਾਬ ਪ੍ਰਸਿੱਧ ਹੈ॥
ਗੁਲਾਬ ਦੀਆਂ ਖੰਭੜੀਆਂ ਇਸ ਦੇਸ ਵਿਖੇ ਔਖਧਿ ਵਿੱਚ ਵਰਤੀਆਂ ਜਾਂਦੀਆਂ ਹਨ, ਖੰਡ ਰਲਾਕੇ ਗੁਲਕੰਦ ਬਣਾਉਂਦੇ ਹਨ, ਬੱਚਿਆਂ ਨੂੰ ਦਿੰਦੇ ਹਨ ਅਤੇ ਵਧੇਰੇ ਉਨ੍ਹਾਂ ਨੂੰ ਕਿ ਜਿਨ੍ਹਾਂ ਨੂੰ ਅਨਪਚ ਹੁੰਦਾ ਹੈ॥
ਭਾਰਤਵਰਖ ਵਿਖੇ ਗੁਲਾਬ ਨੂੰ ਬਹੁਤਾ ਸੁਰੰਧਿ ਲਈ ਬੀਜਦੇ ਹਨ, ਅਤੇ ਇੱਥੇ ਬਹੁਤੀ ਥਾਈਂ ਇਸਦਾ