ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੯ )

ਅਰਕ ਅਤੇ ਅਤਰ ਖਿੱਚਦੇ ਹਨ। ਇਸਦਾ ਅਰ ਸਾਰੇ ਜਹਾਨ ਵਿੱਚ ਪ੍ਰਸਿੱਧ ਹੈ, ਅਨਮੇਲ[1] ਅਤਰ ਤਾਂ ਸਾਰਿਆਂ ਅਤਰਾਂ ਵਿੱਚੋਂ ਵੱਡਮੁਲਾ ਹੁੰਦਾ ਹੈ॥
ਅਰਕ ਐਉਂ ਖਿੱਚਦੇ ਹਨ ਕਿ ਦੇਗਚੇ ਵਿੱਚ ਪਾਣੀ ਅਤੇ ਬਹੁਤੇ ਸਾਰੇ ਗੁਲਾਬ ਦੀਆਂ ਖੰਭੜੀਆਂ ਪਾਕੇ ਹੇਠਾਂ ਆਂਚ ਕਰਦੇ ਹਨ, ਫੁੱਲਾਂ ਵਿਖੇ ਜੋ ਤੇਲ ਹੁੰਦਾ ਹੈ ਭਾਫ਼ ਬਣ ਜਾਂਦਾ ਹੈ, ਅਤੇ ਪਾਣੀ ਦੀ ਹੁਵਾੜ ਦੇ ਨਾਲ ਨਾਲ ਵਿੱਚ ਦੀ ਹੋਕੇ ਭਾਂਡੇ ਵਿਖੇ ਨਿਕਲ ਆਉਂਦਾ ਹੈ, ਪਾਣੀ ਦੀ ਹਵਾੜ ਬਣਕੇ ਭਾਂਡੇ ਵਿੱਚ ਆਉਣ ਦਾ ਵਰਣਨ ਚੰਬੇਲੀ ਦੇ ਬ੍ਰਿਤਾਂਤ ਵਿਖੇ ਆ ਚੁੱਕਿਆ ਹੈ। ਤੇਲ ਦੀ ਭਾਫ਼ ਠੰਢੀ ਹੋਕੇ ਪਾਣੀ ਦੇ ਨਾਲ ਰਲੀ ਰਹਿੰਦੀ ਹੈ, ਇੱਸੇ ਦਾ ਨਾਉਂ ਇੱਕ ਆਤਿਸ਼ਾ ਗੁਲਾਬ ਹੈ, ਕਿਉਂਕਿ ਇੱਕ ਵਾਰ ਖਿੱਚਿਆ ਗਿਆ ਹੈ,ਅਤੇ ਜੋ ਗੁਲਾਬ ਹੱਟੀਆਂ ਵਿਖੇ ਬਿਕਦਾ ਹੈ, ਉਹ ਬਹੁਤਾ ਇਹੀਓ ਹੁੰਦਾ ਹੈ। ਜੇ ਇਸ ਕੋਲੋਂ, ਚੰਗਾ ਚਾਹੀਦਾ ਹੋਏ, ਤਾਂ ਇਸ ਅਰਕ ਨੂੰ ਫੇਰ, ਇਕ ਦੇਚਕੇ ਵਿੱਚ ਪਾਉਂਦੇ ਹਨ, ਅਤੇ ਗੁਲਾਬ ਦੀਆਂ ਸੱਜਰੀਆਂ ਸੱਜਰੀਆਂ ਖੰਭੜੀਆਂ ਉਸ ਵਿਖੇ ਹੋਰ, ਰਲਾਉਂਦੇ ਹਨ, ਅਤੇ ਮੁੜ ਉਸੇ ਤਰ੍ਹਾਂ ਖਿੱਚਦੇ ਹਨ,ਦੋ ਵਾਰ ਖਿਚੀਣ


  1. ਖ਼ਾਲਿਸ