ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩ )

ਨੇ ਸ਼ੀਂਹ ਨੂੰ ਗੋਲੀ ਮਾਰੀ ਸੀ, ਉਹ ਉਸਨੂੰ ਲੱਗੀ ਸੀ,ਪਰ ਸੁਖ ਐਂਨੀ ਸੀ, ਕਿ ਸ਼ੀਂਹ ਨੇ ਅਜੇ ਤਕ ਉਸ ਉੱਤੇ ਕੋਈ ਘਾਉ ਨਾ ਕੀਤਾ ਸਾ, ਨਿਰੇ ਕੱਪੜੇ ਅਤੇ ਤੋਸ਼ਦਾਨ ਹੀ ਉਸਦੇ ਮੂੰਹ ਵਿਖੇ ਆਇਆ ਸਾ। ਗੱਲ ਕੀ ਸਿਪਾਹੀ ਨੇ ਕਿਵੇਂ ਨਾ ਕਿਵੇਂ ਆਪਣੀ ਸੰਗੀਨ ਕੱਢੀ ਅਤੇ ਸ਼ੀਂਹ ਦੇ ਸਰੀਰ ਵਿਖੇ ਖੋਭ ਦਿੱਤੀ। ਸ਼ੀਂਹ ਨੇ ਇਕ ਵੱਲ ਨੂੰ ਛਲਾਂਗ ਮਾਰੀ, ਸਿਪਾਹੀ ਉਸਦੇ ਮੂੰਹੋਂ ਛੁੱਟ ਗਿਆ, ਪਰ ਨਿਰਦਈ ਨੇ ਆਕੇ ਫੇਰ ਝੱਟ ਪਕੜ ਲਿਆ। ਵਿਚਾਰੇ ਸਿਪਾਹੀ ਦਾ ਇਹ ਹਾਲ ਹੋਗਿਆ,ਕਿ ਉਸਨੂੰ ਸਾਹ ਲੈਣਾ ਬੀ ਔਖਾ ਹੋ ਗਿਆ। ਪਰ ਹਣ ਵਾਰ ਕਰਨ ਦਾ ਅਜੇਹਾ ਸਮਯ ਸਾ, ਕਿ ਚਾਹੇ ਤਾਂ ਅਜੇਹੇ ਥਾਂ ਘਾ ਕਰੇ ਕਿ ਜਿਸਤੇ ਸ਼ੀਂਹ ਦਾ ਕੰਮ ਪੂਰਾ ਹੋ ਜਾਏ। ਉਸਨੇ ਮੋਢੇ ਦੇ ਮਗਰ ਵੱਡੇ ਬਲ ਨਾਲ ਕਈ ਸੱਟਾਂ ਮਾਰੀਆਂ, ਕਿ ਜਿਨ੍ਹਾਂ ਤੋਂ ਅਜੇਹਾ ਡੂੰਘਾ ਘਾਉ ਹੋਇਆ, ਕਿ ਸ਼ੀਂਹ ਭੌਂਦਲ ਕੇ ਡਿੱਗਿਆ, ਅਤੇ ਭੂੰਈਂ ਪੁਰ ਪਿਆ ਤੜਫਣ ਲੱਗਾ। ਘਾਇਲ ਹੋਇਆ ੨ ਸਿਪਾਹੀ ਸਮਝਿਆ ਕਿ ਹੁਣ ਮੈਂ ਇਸ ਨਿਰਦਈ ਦੇ ਪੰਜੇ ਤੇ ਛੁੱਟਿਆ, ਧਰਤੀ ਪੁਰੋਂ ਉੱਠਦਾ ਹੀ ਸਾ, ਕਿ ਸ਼ੀਂਹ ਭਯਾਨਕ ਚੀਕ ਮਾਰਕੇ ਉੱਠਿਆ, ਅਤੇ ਝਪਟ ਕੇ ਆਪਣੇ ਸ਼ਿਕਾਰ ਨੂੰ ਫੜਨਾ