ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੧ )

ਵਿੱਚੋਂ ਰਤਾ ਕੁ ਅਤਰ ਨਿਕਲਦਾ ਹੈ, ਇਹੋ ਕਾਰਣ ਹੈ, ਕਿ ਗੁਲਾਬ ਦਾ ਚੰਗਾ ਅਤਰ ਵੱਡਾ ਮਹਿੰਗਾ ਹੁੰਦਾ ਹੈ, ਘੱਟ ਤੋਂ ਘੱਟ ਪੰਜਾਹ ਰੁਪੱਯੇ ਤੋਲਾ ਆਉਂਦਾ ਹੈ, ਕਦੇ ਸੌ ਰੁਪੱਯੇ ਤੋਲੇ ਵਾਲਾ ਬੀ ਹੁੰਦਾ ਹੈ, ਪਰ ਹੁਣ ਤਾਂ ਭਾਵੇਂ ਹੀ ਅਜੇਹਾ ਅਤਰ ਕੋਈ ਕੱਢਦਾ ਹੋਏ, ਜੋ ਬਜ਼ਾਰਾਂ ਵਿੱਚ ਬਕਦਾ ਹੈ, ਉਹ ਚੰਬੇਲੀ ਦੇ ਅਤਰ ਵਾਕਰ ਚੰਨਣ ਦੀ ਪੁੱਠ ਦੇਕੇ ਖਿੱਚਦੇ ਹਨ, ਇਹ ਇੱਕ ਦੋ ਰੁਪਏ ਤੋਲਾ ਬਿਕਦਾ ਹੈ। ਕਦੇ ਕਦੇ ਅਧਰਮੀ ਗਾਂਧੀ ਇਸ ਅਤਰ ਦੀਆਂ ਦੋ ਚਾਰ ਬੂੰਦਾਂ ਚੰਦਨ ਦੇ ਤੇਲ ਵਿੱਚ ਰਲਾ ਦਿੰਦੇ ਹਨ, ਅਤੇ ਗੁਲਾਬ ਦੇ ਅਤਰ ਦੇ ਨਾਉਂ ਕਰਕੇ ਮੁੱਲ ਵੱਟਦੇ ਹਨ॥
ਦਰਬਾਰਾਂ ਵਿਖੇ ਉੱਠਣ ਦੇ ਵੇਲੇ ਅਤਰ ਅਤੇ ਪਾਨ ਦੇਣ ਦੀ ਸਦਾ ਚਾਲ ਹੈ। ਮੁਸਲਮਾਨ ਲੋਕ ਆਪਣੀਆਂ ਧਰਮ ਸੰਗਤਾਂ ਵਿਖੇ ਅਤੇ ਹਿੰਦੁ ਅਰ ਮੁਸਲਮਾਨ ਦੋਵੇਂ ਵਿਆਹਾਂ ਦਿਆਂ ਮੇਲਾਂ ਵਿਖੇ ਆਪੋ ਆਪਣਿਆਂ ਪਰਾਹੁਣਿਆਂ ਨੂੰ ਪਾਨ ਖੁਲਾਉਂਦੇ ਹਨ, ਅਤੇ ਉਨ੍ਹਾਂ ਦਿਆਂ ਵਸਤ੍ਰਾਂ ਨੂੰ ਅਤਰ ਲਾਉਂਦੇ ਹਨ, ਪਰ ਪੰਜਾਬ ਵਿਖੇ ਇਹ ਚਾਲ ਘੱਟ ਹੈ। ਭਾਰਤਵਰਖ ਵਿਖੇ ਬਹੁਤੀ ਥਾਈਂ ਈਦ ਬਕਰੇਈਦ ਨੂੰ ਅਤਰ ਜਰੂਰ ਮਲਦੇ ਹਨ, ਅਤੇ