ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੩ )

ਦੀਆਂ ਬਲ ਵਾਲੀਆਂ ਧਰਤੀਆਂ ਵਿੱਚ ਜੋ ਉੱਗਦਾ ਹੈ, ਉਹਦਾ ਰੰਗ ਹੌਲਾ ਹੁੰਦਾ ਹੈ ਅਤੇ ਸੁਗੰਧਿ ਬਹੁਤ ਹੀ ਘੱਟ॥
ਚੰਨਣ ਦਾ ਬਿਰਛ ਛੋਟਾ ਹੁੰਦਾ ਹੈ ਅਤੇ ਲਪੇਟ ਨਵਾਂ ਇੰਚਾਂ ਤੇ ਬਾਹਲਾ ਘੱਟ। ਸੁਹਣੀ ਮੈਹਕ ਦੇ ਕਾਰਣ ਹਜ਼ਾਰਾਂ ਬਰਸਾਂ ਤੇ ਲੋਕ ਇਸ ਦੇ ਅਰਘ ਨੂੰ ਜਾਣਦੇ ਹਨ, ਪਰ ਕਿਸੇ ਬਰਛ ਵਿਖੇ ਤਿਹਾਈ ਤੇ ਵਧੀਕ ਸੁਗੰਧਿ ਵਾਲੀ ਲੱਕੜ ਨਹੀਂ ਹੁੰਦੀ। ਇਹ ਅੰਦਰ ਹੁੰਦੀ ਹੈ। ਇਸਦੇ ਉੱਪਰ ਚਿੱਟੀ ਲੱਕੜ ਦਾ ਇੱਕ ਘੇਰਾ ਹੁੰਦਾ ਹੈ, ਕਿ ਜਿਸ ਵਿਖੇ ਸੁਗੰਧਿ ਨਹੀਂ ਹੁੰਦੀ, ਮੁੰਢੋਂ ਨਿਕੰਮਾ ਹੁੰਦਾ ਹੈ।
ਚੰਨਣ ਦੇ ਬਿਰਛ ਸੈਂਕੜਿਆਂ ਬਰਸਾਂ ਤੇ ਸਰਕਾਰ ਦਾ ਮਾਲ ਸਮਝੇ ਗਏ ਹਨ! ਹੁਨ ਸਰਕਾਰ ਅੰਗ੍ਰੇਜ਼ੀ ਉਨ੍ਹਾਂ ਨੂੰ ਵਢਾਉਂਦੀ ਹੈ, ਸਾਲ ਭਰ ਵਿਖੇ ਉਨ੍ਹਾਂ ਦੀ ਗਿਨਤੀ ਠਹਰਾਈ ਹੋਈ ਹੈ, ਇਸਦਾ ਇਹ ਤਾਤਪਰਜ ਹੈ, ਕਿ ਜਿੰਨੇ ਵੱਢਣ ਉੱਨੇ ਹੀ ਹੋਰ ਹੋ ਜਾਣ, ਤਾਕਿ ਜੰਗਲ ਖਾਲੀ ਨਾ ਹੋ ਜਾਏ। ਬਿਰਛਾਂ ਨੂੰ ਵੱਢਕੇ ਉਨ੍ਹਾਂ ਦੇ ਸੱਕ ਲਾਹ ਲੈਂਦੇ ਹਨ, ਕੋਈ ਦੋ ਦੋ ਫੁੱਟ ਦੇ ਟੁਕੜੇ ਕੱਟ ਕੇ ਧਰਤੀ ਵਿਖੇ ਦੱਬ ਦਿੰਦੇ ਹਨ, ਕੇਈਆਂ ਸਾਤਿਅ