ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੪ )

ਮਗਰੋਂ ਕੱਢਦੇ ਹਨ, ਚਿੱਟੀ ਲੱਕੜ ਜੋ ਨਰਮ ਹੁੰਦੀ ਹੈ, ਉਸਨੂੰ ਸੇਉਂਂਕ ਖਾ ਜਾਂਦੀ ਹੈ, ਪਰ ਅੰਦਰਲੀ ਲੱਕੜਾ ਜੋ ਸੁਗੰਧ ਵਾਲੀ ਅਤੇ ਪੀਲੀ ਭਾਹ ਵਾਲੀ ਭੂਰੇ ਰੰਗ ਦੀ ਹੁੰਦੀ ਹੈ, ਉਸਨੂੰ ਨਹੀਂ ਖਾਂਦੀ। ਇਸ ਤੋਂ ਮਗਰੋਂ ਇਨ੍ਹਾਂ ਲੱਕੜੀਆਂ ਨੂੰ ਵੱਡੀ ਸੋਝ ਨਾਲ ਛਾਂਟਦੇ ਹਨ, ਅਤੇ ਚੰਨਣ ਦੀਆਂ ਭਾਂਤਾਂ ਠਹਰਾਉਂਦੇ ਹਨ, ਪਹਿਲਾਂ ਤਾਂ ਨਿੱਗਰ ਟੁਕਿੜਆਂ ਨੂੰ ਉਨ੍ਹਾਂ ਦੇ ਗਣਾਂ ਦੇ ਅਨੁਸਾਰ ਵੱਖੋ ਵੱਖਰੇ ਕਰਦੇ ਹਨ, ਫੇਰ ਪੋਲਿਆਂ ਟੋਟਿਆਂ ਨੂੰ,ਫੇਰ ਜੜ੍ਹਾਂ ਨੂੰ। ਜੜ੍ਹਾਂ ਦਾ ਅਤਰ ਕੱਢਦੇ ਹਨ, ਸੱਕ ਅਤੇ ਚੂਰਾ ਜੋ ਬਚ ਰਹਿੰਦਾ ਹੈ ਉਸਨੂੰ ਕੁਟ ਲੈਂਦੇ ਹਨ, ਕਿ ਇਹ ਧੂਣੀ ਦੇ ਕੰਮ ਆਉਂਦਾ ਹੈ। ਜਿੱਥੋਂ ਜੜ੍ਹਾਂ ਫੁਟਦੀਆਂ ਹਨ, ਉਸਦੇ ਪਾਸ ਦੀ ਲੱਕੜੀ ਸਭਿਆਰ ਚੰਗੀ ਹੁੰਦੀ ਹੈ, ਅਤੇ ਰੰਗ ਵਧੀਕ ਗੂੜਾ,ਅਤੇ ਮੁੱਲ ਬੀ ਸਭ ਥੋਂ ਵਧੀਕ ਪਾਉਂਦੀ ਹੈ, ਡਾਢੀ ਚੰਗੀ ਲੱਕੜ ਦਸ ਆਨੇ ਸੇਰ ਦੇ ਲਗਭਗ ਬਿਕਦੀ ਹੈ॥
ਜਿੰਨਾਂ ਚੰਨਣ ਹਰ ਸਾਲ ਵੱਢੀਂਦਾ ਹੈ, ਉਸ ਵਿੱਚੋਂ ਬਹੁਤਾ ਚੀਨ ਨੂੰ ਜਾਂਦਾ ਹੈ, ਚੀਨ ਦੇ ਲੋਕ ਉਸ ਦੀਆਂ ਬਹੁਤ ਸਾਰੀਆਂ ਵਸਤਾਂ ਬਣਾਉਂਦੇ ਹਨ,ਅਤੇ ਉਨ੍ਹਾਂ ਵਿਖੇ ਵੇਲਾਂ ਫੁੱਲ ਉੱਕਰਦੇ ਹਨ, ਇਸ ਕੰਮ ਵਿਖੇ ਓਹ ਵੱਡੇ