ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੫ )

ਉਘੜ ਹਨ, ਉੱਥੇ ਧੁਨੀਆਂ ਦੀਆਂ ਚਿਖਾਂ[1] ਬੀ ਉਸੇ ਲੱਕੜ ਦੀਆਂ ਬਣਦੀਆਂ ਹਨ। ਨਿੱਕੇ ੨ ਟੋਟੇ, ਮੰਦਰ ਵਿਖੇ ਧੂਣੀ ਦੇਣ ਲਈ ਬਾਲਦੇ ਹਨ, ਛਫਾਕਾ ਟਾਹਣੀਆਂ ਅਤੇ ਨਿੱਕੇ ਨਿੱਕੇ ਟੋਟੇ ਅਰਬ ਨੂੰ ਜਾਂਦੇ ਹਨ॥

ਭਾਰਤਵਰਖ ਵਿਖੇ ਇਸਦੀ ਲੱਕੜ ਬਹੁਤੀ ਕੰਮੀਂ ਆਉਂਦੀ ਹੈ, ਉਹ ਨਿੱਗਰ ਹੁੰਦਾ ਹੈ, ਇਸੇ ਲਈ ਉਸ ਵਿਖੇ ਵੇੱਲਾਂ ਬੂਟੇ ਡਾਢੀ ਚੰਗੀ ਤਰ੍ਹਾਂ ਉੱਕਰੇ ਜਾਂਦੇ ਹਨ, ਵੇੱਲਾਂ ਅਤੇ ਬੂਟੇਦਾਰ ਸੁਹਣੀਆਂ ਸੁਹਣੀਆਂ ਡੱਬੀਆਂ, ਸੰਦੂਕੜੀਆਂ, ਕੰਘੀਆਂ, ਪੱਖੇ ਅਤੇ ਹੋਰ ਢੇਰ ਸ਼ਿੰਗਾਰ ਦੀਆਂ ਵਸਤਾਂ ਬਣਾਉਂਦੇ ਹਨ। ਹਿੰਦੂ ਲੋਕ ਚੰਨਣ ਨੂੰ ਰਗੜਕੇ ਉਸਦਾ ਟਿੱਕਾ ਲਾਉਂਦੇ ਹਨ, ਅਤੇ ਆਪੋ ਆਪਣੇ ਟਿੱਕੇ ਦੇ ਅਕਾਰ ਤੇ ਪਛਾਣੇ ਜਾਂਦੇ ਹਨ, ਕਿ ਕਿਸ ਦੇਓਤੇ ਦੇ ਮੰਨਣ ਵਾਲੇ ਹਨ। ਇੱਥੇ ਬੀ ਮੰਦਿਰਾਂ ਵਿਖੇ ਧਖਾਉਂਦੇ ਹਨ। ਇਸ ਦਾ ਬੂਰ ਔਖਧਿ ਵਿਖੇ ਵਰਤਦੇ ਹਨ, ਅਤੇ ਜਦ ਮੱਛਰਾਂ ਦੇ ਵੱਢਣ ਤੇ ਯਾ ਪਿੱਤ ਦੇ ਚੁੱਭਣ ਤੇ ਝੋਰ ਪੈਂਦੀ ਹੈ, ਤਾਂ ਜਲ ਵਿਖੇ ਘਸਕੇ ਮਲਦੇ ਹਨ, ਉਸ ਤੇ ਠੰਢ ਪੈ ਜਾਂਦੀ ਹੈ॥


  1. Coffins