ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੭ )

ਦਮਕ ਨਹੀਂ ਹੁੰਦੀ, ਇਨ੍ਹਾਂ ਦੀਆਂ ਖੰਭੜੀਆਂ ਅਤੇ ਸੀਪਲ ਇੱਕੋ ਸੂਰਤ ਅਤੇ ਇੱਕੋ ਰੰਗਦੇ ਹੁੰਦੇ ਹਨ, ਇਸ ਲਈ ਦੋਹਾਂ ਵਿਖੇ ਕੁਛ ਭੇਦ ਕਰ ਨਹੀਂ ਸੱਕੀਦਾ, ਜਿਹਾ ਕਿ ਨਰੰਗੀ, ਪੋਸਤ ਅਤੇ ਗੁਲਾਬ ਦੀਆਂ ਖੰਭੜੀਆਂ ਅਤੇ ਸੀਪਲ ਵਿਖੇ ਭੇਦ ਕਰ ਸੱਕੀਦਾ ਹੈ।

ਦੇਉਦਾਰ ਯਾ ਦਿਆਰ ਦਾ ਬਿਰਛ

ਤੁਹਾਡੇ ਵਿੱਚੋਂ ਬਹੁਤਿਆਂ ਨੇ ਦਿਆ ਦੀ ਲੱਕੜ ਦੇਖੀ ਹੋਇਗੀ, ਪੰਜਾਬ ਵਿਖੇ ਬਹੁਤੀ ਥਾਈਂ ਕੰਮ ਆਉਂਦੀ ਹੈ,ਸ਼ਤੀਰ ਕੜੀਆਂ, ਮੇਜ਼ਾਂ, ਕੁਰਸੀਆਂ, ਅਲਮਾਰੀਆਂ, ਘਰਾਂ ਦੀਆਂ ਢੇਰ ਸਾਰੀਆਂ ਵਰਤਨ ਦੀਆਂ ਵਸਤਾਂ ਇੱਸੇ ਦੀਆਂ ਬਣਦੀਆਂ ਹਨ, ਰੇਲ ਦੀ ਸੜਕ ਉੱਪਰ ਜੋ ਪਟੜੇ ਵਿਛੇ ਹੁੰਦੇ ਹਨ, ਅਤੇ ਉਨ੍ਹਾਂ ਪੁਰ ਲੋਹਾ ਜੜਿਆ ਹੋਇਆ, ਓਹ ਵੀ ਬਾਹਲੇ ਇਸੇ ਲੱਕੜ ਦੇ ਹੁੰਦੇ ਹਨ। ਜਦ ਦਆਰ ਦੀ ਕੋਈ ਅਲਮਾਰੀ ਖੋਲ੍ਹਦੇ ਹਨ ਤਾਂ ਉਸ ਵਿੱਚੋਂ ਵੱਡੀ ਤ੍ਰਿਖੀ ਗਧ ਆਉਂਦੀ ਹੈ, ਸੱਚ ਮੁੱਚ ਇਸ ਸੁਗੰਧ ਤੋਂ ਵੱਡਾ ਗੁਣ ਹੁੰਦਾ ਹੈ, ਸੇਉਂਕ ਅਤੇ ਕੀੜੇ ਨੇੜੇ ਨਹੀਂ ਦੁਕਦੇ, ਨਹੀਂ ਤਾਂ ਅੰਦਰਲੀਆਂ ਵਸਤਾਂ ਦਾ ਨਾਸ ਮਾਰ ਦਿੰਦੇ, ਦਿਆਰ ਦੀ ਲੱਕੜ ਨਰਮ ਹੁੰਦੀ ਹੈ, ਜੋ ਵਸਤ