ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੮ )

ਬਣਾਓ ਸੁਖਾਲੀ ਬਣ ਜਾਂਦੀ ਹੈ, ਇਸੇ ਲਈ ਤਰਖਾਣ ਲੋਕ ਇਸ ਨੂੰ ਬਹੁਤ ਚਾਹੁੰਦੇ ਹਨ। ਇਹ ਢੇਰ ਚਿਰ ਜਾਂਦੀ ਹੈ, ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਖੇ ਇੱਕ ਮਸੀਤ ਹੈ ਉਸਦੇ ਵੱਡੇ ਵੱਡੇ ਕੌਲੇ ਨਿਰੇ ਪੁਰੇ ਦਿਆਰ ਦੀਆਂ ਗੇਲੀਆਂ ਦੇ ਹਨ, ਇਹ ਸਾਰੀਆਂ ਕਾਲੀਆਂ ਹੋ ਗਈਆਂ ਹਨ ਅਤੇ ਸੁਕ ਕੇ ਨਿੱਗਰ ਹੋ ਗਈਆਂ ਹਨ। ਏਹ ਚਾਰ ਸੌ ਬਰਸਾਂ ਕੋਲੋਂ ਅੱਗੇ ਦੀਆਂ ਹੀ ਹਨ॥
ਤੁਸੀਂ ਇਸਦੀ ਲੱਕੜ ਤਾਂ ਬਹੁਤੀ ਵਾਰ ਦੇਖੀ ਹੋਇਗੀ, ਭਾਵੇਂ ਬਿਰਛ ਨਾ ਡਿੱਠਾ ਹੋਏ, ਉਹ ਠੰਢੇ ਦੇਸ਼ ਵਿਖੇ ਹੀ ਹੁੰਦੀ ਹੈ, ਹਿਮਾਲਯ ਗਿਰਦੀਆਂ ਉੱਚੀਆਂ ਉੱਚੀਆਂ ਢਾਲਾਂ ਪੁਰ ਉੱਗਦਾ ਹੈ, ਅਤੇ ਅਸਾਡਿਆਂ ਗਰਮ ਜਿਲਿਆਂ ਕੋਲੋਂ ਬਹੁਤ ਦੂਰ ਹੁੰਦਾ ਹੈ। ਜੇ ਦਿਆਰ ਦੇ ਜੰਗਲ ਦੇਖਣ ਦੀ ਲੋੜ ਹੋਏ, ਤਾਂ ਹਿਮਾਲਯ ਗਿਰ ਵਿਚੋਂ ਕੋਹਾਂ ਤੱਕ ਅੰਦਰ ਹੀ ਅੰਦਰ ਚਲੇ ਜਾਓ! ਦੇਸੀ ਤਰਖਾਣ ਇਸ ਨੂੰ ਦਿਆਰ ਕਹਿੰਦੇ ਹਨ, ਜਿਨ੍ਹਾਂ ਪਰਬਤਾਂ ਪੁਰ ਉੱਗਦੀ ਹੈ, ਉੱਥੇ ਦਿਆਂ ਲਕਾਂ ਵਿੱਚ ਕੋਲੂ ਯਾ ਹੋਰ ਕਿਸੇ ਅਜੇਹੇ ਨਾਉ ਤੇ ਬੋਲਿਆ ਜਾਂਦਾ ਹੈ। ਹਿਮਾਲਯ ਗਿਰ ਦੀਆਂ ਧਾਰਾਂ ਵਿਖੇ, ਥਾਂ ਥਾਂ ਦੀ ਬੋਲੀ ਵੱਖੋ ਵੱਖਰੀ ਹੈ, ਇਸੇ ਲਈ