ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੦ )

ਕੁੰਡਲੀਆਂ ਇਕ ਦੂਜੀ ਦੇ ਅੰਦਰ ਦਿੱਸਣਗੀਆਂ, ਜੋ ਕੁੰਡਲੀ ਸਭਨਾਂ ਤੋਂ ਬਾਹਰ ਹੈ ਉਹ ਸਭਨਾਂ ਕੋਲੋਂ ਵੱਡੀ ਹੈ, ਅਤੇ ਜੋ ਸਭਨਾਂ ਦੇ ਅੰਦਰ ਹੈ, ਉਹ ਰੁਆਲਕੁ ਬਿੰਦੀ ਜੇਹਾ ਜਾਪਦੀ ਹੈ। ਸੱਚ ਇਹ ਹੈ,ਕਿ ਹਰ ਕੁੰਢਲੀ ਲੱਕੜਾਂ ਦੀ ਇੱਕ ਇੱਕ ਤਹ ਹੈ, ਇਨ੍ਹਾਂ ਕੁੰਡਲੀਆਂ ਨੂੰ ਗਿਣਕੇ ਬਿਰਛ ਦੀ ਆਯੂ ਦਸ ਸੱਕਦੇ ਹੋ, ਕਿਉਂਕਿ ਮੰਢ ਦੇ ਦੁਆਲੇ ਸੱਕ ਦੇ ਅੰਦਰ ਹਰ ਸਾਲ ਇਕ ਇਕ ਤਹ ਚੜ੍ਹਦੀ ਜਾਂਦੀ ਹੈ॥
ਤੁਸੀਂ ਦਿਆਰ ਦੀ ਟਾਹਣੀ ਦੇਖੋ, ਤਾਂ ਪ੍ਰਤੀਤ ਹ ਜਾਇਗਾ, ਕਿ ਉਸ ਵਿਖੇ,ਅਤੇ ਹੋਰਨਾਂ ਦੇਸ਼ਾਂ ਦੇ ਬਿਰਛਾਂ ਦੀਆਂ ਟਾਹਣੀਆਂ ਵਿਖੇ ਸਭਿਆਰ ਹੀ ਵੱਡਾ ਭੇਦ ਹੈ। ਇਸ ਦੇ ਚੌੜੇ ਚੌੜੇ ਪੱਤੇ ਨਹੀਂ ਹੁੰਦੇ,ਉਨ੍ਹਾਂ ਦੀ ਥਾਂ ਨਿੱਕੀਆਂ ਨਿੱਕੀਆਂ ਟਾਹਣੀਆਂ ਵਿਖੇ ਗੂੜੇ ਸਾਵੇ ਰੰਗਦੀਆਂ ਸੂਈਆਂ ਜੇਹੀਆਂ ਲੱਗੀਆਂ ਰਹਿੰਦੀਆਂ ਹਨ, ਏਹ ਹਰ ਵਰ੍ਹੇ ਨਹੀਂ ਝੜਦੀਆਂ, ਕੋਈ ਬਰਸਾਂ ਤੀਕਰ ਰਹਿੰਦੀਆਂ ਹਨ, ਪੁਰਾਨੀਆਂ ਹੌਲੀ ਹੌਲੀ ਝੜਦੀਆਂ ਜਾਂਦੀਆਂ ਹਨ,ਨਵੀਆਂ ਨਿਕਲਦੀਆਂ ਆਉਂਦੀਆਂ ਹਨ, ਅਤੇ ਬਿਰਛ ਸਦਾ ਹਰਿਆ ਭਰਿਆ ਰਹਿੰਦਾ ਹੈ। ਫਲ ਬੀ ਨਾ ਟਾਹਲੀ ਸਰੀਂਹ ਦੀਆਂ ਫਲੀਆਂ ਨਾਲ ਰਲਦੇ ਹਨ, ਨਾ ਆੜੂ