ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੧ )

ਨਰੰਗੀ ਅਤੇ ਹੋਰਨਾਂ ਫਲ ਵਾਲਿਆਂ ਬਿਰਛਾਂਦਿਆਂ ਫਲਾਂ ਨਾਲ। ਇਸ ਨੂੰ ਬੱਤਕ ਦੇ ਆਂਡੇ ਜੇਡਾ ਇੱਕ ਗੋਲ ਨਿੱਗਰ ਫਲ ਲਗਦਾ ਹੈ, ਇਹ ਫਲ ਮੋਟਿਆਂ ਮੋਟਿਆਂ ਨਿੱਗਰ ਛਿੱਲੜਾਂ ਦਾ ਬਣਿਆਂ ਹੋਇਆ ਹੁੰਦਾ ਹੈ, ਜੋ ਖਪਰੈਲਾਂ ਵਾਕਰ ਹੇਠਾਂ ਉੱਪਰ ਹੁੰਦੇ ਹਨ। ਇਨ੍ਹਾਂ ਦੇ ਅੰਦਰ ਨਿੱਕੇ ਨਿੱਕੇ ਬੀਉ ਹੁੰਦੇ ਹਨ। ਜਾਂ ਫਲ ਪੱਕ ਜਾਂਦਾ ਹੈ ਤਾਂ ਛਿੱਲੜ ਵੱਖੋ ਵੱਖਰੇ ਹੋ ਜਾਂਦੇ ਹਨ,ਅਤੇ ਬੀਉ ਅੰਦਰੋਂ ਡਿੱਗ ਪੈਂਦੇ ਹਨ। ਬੀਜ ਵਿਖੇ ਤੀਰ ਦੇ ਪਰ ਜਿਹਾ ਇੱਕ ਨਿੱਕਾ ਜੇਹਾ ਪਰ ਲੱਗਿਆ ਹੁੰਦਾ ਹੈ, ਜਾਂ ਧਰਤੀ ਪੁਰ ਡਿੱਗਣ ਲੱਗਦਾ ਹੈ, ਤਾਂ ਪਰਦੇ ਕਾਰਣ ਪੌਣ ਨਾਲ ਉੱਡਕੇ ਥੋੜੀ ਦੂਰ ਜਾ ਡਿੱਗਦਾ ਹੈ,ਇਸ ਕਰਕੇ ਦਿਆਰ ਦਾ ਜਗਲ ਹੌਲੀ ਹੌਲੀ ਖਿੱਲਰ ਜਾਂਦਾ ਹੈ॥
ਜਾਂ ਆਰ ਪੂਰਾ ਬਿਰਛ ਹੋ ਜਾਂਦਾ ਹੈ, ਤਾਂ ਆਪਣਿਆਂ ਉੱਚਿਆਂ ਖੰਭਿਆਂ ਨਾਲ ਅਤੇ ਖਿੱਲਰੀਆਂ ਹੋਈਆਂ ਟਾਹਣੀਆਂ ਅਤੇ ਸਾਵੀਆਂ ਪੱਤੀਆਂ ਨਾਲ ਅਚਰਜ ਸੁਹਣਾ ਜਾਪਦਾ ਹੈ, ਅਤੇ ਜਾਂ ਨਿੱਕਾ ਜੇਹਾ ਬੂਟਾ ਹੈ, ਉਸ ਵੇਲੇ ਬੀ ਕੁਝ ਘੱਟ ਸੁਹਣਾ ਨਹੀਂ ਹੁੰਦਾ। ਪੁਰਾਣਿਆਂ ਬਿਰਛਾਂ ਦੇ ਕੋਲ ਨਵਿਆਂ ਬੂਦਿਆਂ ਦੀਆਂ ਝੰਗੀਆਂ ਦੀਆਂ ਝਗੀਆਂ ਖਲੋਤੀਆਂ ਹੁੰਦੀਆਂ ਹਨ,ਇਨ੍ਹਾਂ ਦੀ ਵੱਲ ਦੇਖੋ