ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੨ )

ਤਾਂ ਭਾਵੇਂ ਪਰਤੀਤ ਨਾ ਆਏ, ਕਿ ਏਹ ਨਿਕੇ ੨ ਸੁਹਲ ਬੱਚੇ, ਇਨ੍ਹਾਂ ਹੀ ਦੇਵਾ ਦੰਤਾਂ ਮਾਪਿਆਂ ਦੀ ਸੰਤਾਨ ਹਨ, ਇਨ੍ਹਾਂ ਦਾ ਰੰਗ ਮੂੰਗੀ ਵਾਕਰ ਸਾਵਾ ਹੁੰਦਾ ਹੈ, ਬਹੁਤਿਆਂ ਦਾ ਰੰਗ ਨੀਲਾ ਜਿਹਾ। ਜੋ ਟਾਹਣੀਆਂ ਧਰਤੀ ਦੇ ਨੇੜੇ ਹਨ, ਸੋ ਸਭਨਾਂ ਕੋਲੋਂ ਲੰਮੀਆਂ ਹੁੰਦੀਆਂ ਹਨ, ਅਤੇ ਜਿਉਂ ਜਿਉਂ ਉੱਪਰ ਨੂੰ ਦੇਖਦੇ ਜਾਓ ਤਿਉਂ ਤਿਉਂ ਟਾਹਣੀਆਂ ਨਿੱਕੀਆਂ ਹੁੰਦੀਆਂ ਚਲੀਆਂ ਜਾਂਦੀਆਂ ਹਨ, ਐਥੋਂ ਤਕ ਕਿ ਨਿੱਕੇ ਬਿਰਛ ਦੀ ਪਤਲੀ ਜੇਹੀ ਕੂਮਲੀ ਸਿਰ ਝੁਕਾਈ ਖਲੋਤੀ ਹੋਇਗੀ, ਸਾਰਾ ਬੂਟਾ ਇੱਕ ਫੁਹਾਰਾ ਪ੍ਰਤੀਤ ਹੁੰਦਾ ਹੈ,ਜਿਸ ਵਿਖੇ ਜਲ ਦੀਆਂ ਬੂੰਦਾਂ ਦੀ ਥਾਂ ਪਤਲੀਆਂ ਪਤਲੀਆਂ ਸਾਰੀਆਂ ਪੱਤੀਆਂ ਹੁੰਦੀਆਂ ਹਨ॥
ਭਾਵੇਂ ਤੁਸੀਂ ਅਚਰਜ ਮੰਨੋਗੇ ਕਿ ਅਜੇਹੇ ਵੱਡੇ ਵੱਡੇ ਬਿਰਛ, ਅਤੇ ਅਜੇਹਿਆਂ ਉੱਚੀਆਂ ਉੱਚਿਆਂ ਪਰਬਤਾਂ ਪਰ ਉੱਗੇ ਹੋਏ, ਅਤੇ ਓਹ ਪਰਬਤ ਬੀ ਐਥੋਂ ਸੈਂਕੜੇ ਕੋਹ ਹਨ, ਇਨ੍ਹਾਂ ਨੂੰ ਇਸ ਦੇਸ ਵਿਖੇ ਕਿੱਕਰ ਲਿਆਉਂਦੇ ਹੋਣਗੇ? ਗੱਲ ਇਹ ਹੈ, ਕਿ ਸਾਡੀ ਚੰਗੀ ਪ੍ਰਾਲਬਧ ਦੇ ਕਾਰਣ ਏਹ ਸੁੰਦਰ ਸੁੰਦਰ ਬਿਰਛ ਬਾਹਲੇ ਅਜੇਹਿਆਂ ਪਰਬਤਾਂ ਦੀਆਂ ਢਾਲਾਂ ਪੁਰ ਉੱਗਦੇ ਹਨ, ਕਿ ਜਿਨ੍ਹਾਂ ਵਿਖੇ ਨਦੀਆਂ ਨਾਲੇ ਵਲਾਂਵੇਂ ਖਾਂਦੇ ਖਾਂਦੇ