ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੩ )

ਹੇਠਾਂ ਨਿਵਾਣਾਂ ਨੂੰ ਵਗਦੇ ਹਨ, ਜਦ ਕਿਸੇ ਰੁੱਖ ਨੂੰ ਵੱਢਦੇ ਹਨ, ਤਾਂ ਆਰੀ ਨਾਲ ਵੱਡੇ ਵੱਡੇ ਟੋਟੇ ਕਰ ਲੈਂਦੇ ਹਨ, ਅਤੇ ਉਨ੍ਹਾਂ ਪੁਰ ਸਾਈਂ ਦਾ ਚਿੰਨ੍ਹ ਕਰ ਦਿੰਦੇ ਹਨ, ਮੁੜ ਪਰਬਤ ਦੀਆਂ ਚਾਲਾਂ ਪੁਰ ਕਾਠ ਦੀ ਸੜਕ ਜੇਹੀ ਬਣਾਕੇ ਇਨ੍ਹਾਂ ਟੋਟਿਆਂ ਨੂੰ ਵਗਦੇ ਪਾਣੀ ਦੀ ਵੱਲ ਰੁੜਾਂ ਦਿੰਦੇ ਹਨ। ਜੇ ਜਲ ਘੱਟ ਹੁੰਦਾ ਹੈ ਤਾਂ ਟੋਟਿਆਂ ਨੂੰ ਛੋਟੇ ਛੋਟੇ ਕਰਦੇ ਹਨ, ਕਿ ਉਨ੍ਹਾਂ ਨੂੰ ਰੁੜ੍ਹਾ ਸੱਕੇ। ਜਦ ਇਨ੍ਹਾਂ ਗੇਲੀਆਂ ਨੂੰ ਇਸ ਲੱਕੜ ਦੀ ਸੜਕ ਪੁਰੋਂ ਰੁੜ੍ਹਾਉਂਦੇ ਹਨ, ਤਾਂ ਡਾਢੀ ਮੌਜ ਹੁੰਦੀ ਹੈ, ਜਾਂ ਪਾਣੀ ਵਿਖੇ ਡਿੱਗਦੀਆਂ ਹਨ, ਤਾਂ ਵੱਡੇ ਜ਼ੋਰ ਦਾ ਘੜੱਮ ਹੁੰਦਾ ਹੈ, ਪਾਣੀ ਪੁਰ ਝੱਗਦੇ ਬੱਦਲਾਂ ਦੇ ਬੱਦਲ ਉੱਠਦੇ ਹਨ, ਜਦ ਤਰਦੇ ਜਾਂਦੇ ਹਨ, ਤਾਂ ਕਦ ਪਾਣੀ ਦੇ ਘੁੰਮਰ ਘੇਰ ਵਿੱਚ ਆਕੇ ਪਏ ਭੌਂਦੇ ਹਨ, ਕਦੇ ਕਿਸੇ ਪੱਥਰ ਨਾਲ ਟੱਕਰਦੇ ਹਨ, ਕਉਂਕਿ ਪਰਬਤਾਂ ਵਿਖੇ ਨਦੀਆਂ ਅਜੇਹੀਆਂ ਅਡੋਲ ਨਹੀਂ ਵਗਦੀਆਂ ਕਿ ਜਿੱਕੁਰ ਪੱਧਰ ਵਿਖੇ ਵਗਦੀਆਂ ਹਨ, ਸਗੋਂ ਉੱਥੇ ਵੱਡੇ ਬਲਨਾਲ ਲਹਿਰਾਂ ਉਛਾਲਦੀਆਂ ਅਤੇ ਝੱਗ ਹੁਲਾਰਦੀਆਂ ਹਨ, ਚੱਪੇ ਚੱਪੇ ਪੁਰ ਪੱਥਰਾਂ ਨਾਲ ਟੱਕਰਦੇ ਹਨ, ਉੱਚਆਂ ਉੱਚਿਆਂ ਥਾਵਾਂ ਪੁਰ, ਜੋ ਰਾਹ ਵਿਖੇ ਆਉਂਦੀਆਂ ਹਨ, ਉੱਥੇ ਚਾਦਰਾਂ ਬਣ ਬਣਕੇ ਬਲ