ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੪ )

ਨਾਲ ਡਿਗਦੀਆਂ ਹਨ। ਇਨ੍ਹਾਂ ਗੇਲੀਆਂ ਨੂੰ ਜਲ ਵਿਖੇ ਛੱਡਕੇ ਫੇਰ ਇਨ੍ਹਾਂ ਦੀ ਕੋਈ ਖ਼ਬਰ ਨਹੀਂ ਲੈਂਦਾ, ਆਪੇ ਰੁੜ੍ਹਦੀਆਂ ਰੁੜ੍ਹਦੀਆਂ ਮਦਾਨਾਂ ਦੇ ਨੇੜੇ ਆ ਪਹੁੰਚਦੀਆਂ ਹਨ, ਇੱਥੋਂ ਨਦੀਆਂ ਉੱਪਰ ਨਾਲੋਂ ਹੌਲੀ ਹੌਲੀ ਵਗਦੀਆਂ ਹਨ, ਬਹੁਤ ਲੋਕ ਖੜੇ ਉਡੀਕਦੇ ਰਹਿੰਦੇ ਹਨ, ਅਤੇ ਸਰਨਾਹੀਆਂ ਪੁਰ ਤਰਦੇ ਹਨ, ਏਹ ਬੱਕਰੇ ਯਾ ਮੈਹਰੂ ਦੀਆਂ ਖੱਲਾਂ ਹੁੰਦੀਆਂ ਹਨ, ਇਨ੍ਹਾਂ ਨੂੰ ਸੀਉਂ ਲੈਂਦੇ ਹਨ, ਅਤੇ ਪੌਣ ਭਰਕੇ ਮੂੰਹ ਬੰਨ੍ਹ ਦੇਂਦੇ ਹਨ, ਉੱਪਰ ਤੇਲ ਅਤੇ ਦਿਰ ਦੀ ਥੰਧਿਆਈ ਮਲ ਦਿੰਦੇ ਹਨ, ਕਿ ਪਾਣੀ ਨਾਲ ਗਲ ਨਾ ਜਾਣ, ਉੱਥੇ ਦੇ ਲੋਕ ਇਨ੍ਹਾਂ ਨੂੰ ਦਰਈਆਂ ਕਹਿੰਦੇ ਹਨ, ਇਨ੍ਹਾਂ ਲੋਕਾਂ ਨੂੰ ਇਸ ਹਾਲ ਵਿੱਚ ਦੇਖੋ, ਤਾਂ ਇੱਕ ਤਮਾਸ਼ਾ ਪ੍ਰਤੀਤ ਹੁੰਦਾ ਹੈ, ਮਸ਼ਕ ਪੁਰ ਮੂੰਧੇ ਪਏ ਹੁੰਦੇ ਹਨ, ਕਾਠ ਦੀਆਂ ਨਿੱਕੀਆਂ ਨਿੱਕੀਆਂ ਚਪਟੀਆਂ ਦੇ ਸਹਾਰੇ ਨਾਲ ਜਲ ਚੀਰ ਕੇ ਏਧਰ ਓਧਰ ਫਿਰਦੇ ਹਨ, ਅਤੇ ਜੋ ਗੇਲੀ ਰੁੜ੍ਹੀ ਚਲੀ ਆਉਂਦੀ ਹੈ, ਵੱਡੀ ਫੁਰਤੀ ਨਾਲ ਉਸਦੇ ਮਗਰ ਜਾਂਦੇ ਹਨ, ਅਤੇ ਕੰਢੇ ਉੱਤੇ ਲੇ ਆਉਂਦੇ ਹਨ। ਇੱਥੇ ਸਾਰੀਆਂ ਗੇਲੀਆਂ ਨੂੰ ਗਿਣਦੇ ਹਨ, ਰੱਸਿਆਂ ਅਤੇ ਵੀਝਾਂ ਨਾਲ ਬੰਨ੍ਹਦੇ ਹਨ, ਅਤੇ ਬੇੜਾ ਬਣਾਕੇ ਮੰਡੀਆਂ ਵਿਖੇ ਲੈ ਆਉਂਦੇ ਹਨ॥