ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੪ )

ਦਿਆਰ ਦੀ ਲੱਕੜ ਵੱਡੀ ਵਡਮੁੱਲੀ ਹੁੰਦੀ ਹੈ, ਪਹਿਲੇ ਠੇਕੇਦਾਰ ਇਸ ਸੋਚ ਵਿੱਚ ਰਹਿੰਦੇ ਸੇ, ਕਿ ਜਿੰਨਾਂ ਰੁਪਈਆ ਖੱਟਿਆ ਜਾਏ ਛੇਤੀ ਖੱਟ ਲਈਏ, ਇਸ ਲੋਭ ਨਾਲ ਐਨੇ ਰੁੱਖ ਵੱਢ ਸਿਟਦੇ ਸਨ ਕਿ ਜੰਗਲਾਂ ਦੇ ਜੰਗਲ ਉਜਾੜ ਦਿੰਦੇ ਸਨ। ਹੁਣ ਸਰਕਾਰ ਨੇ ਬਾਕੀ ਦਿਆਂ ਜੰਗਲਾਂ ਦੇ ਬਚਾਓ ਲਈ ਇੱਕ ਉਪਾਯ ਕੀਤਾ ਹੈ ਕਿ ਬੀਉ ਵਾਲ ਬਿਰਛ ਰੱਖ ਲੈਂਦੇ ਹਨ, ਅਤੇ ਉਨ੍ਹਾਂ ਦੇ ਦੁਆਲੇ ਦੇ ਰੁੱਖ ਵੱਢ ਸਿਟਦੇ ਹਨ, ਕਿ ਬੀਉ ਖੁਲੀ ਧਰਤੀ ਪੁਰ ਡਿੱਗਣ, ਅਤੇ ਨਵੀਂ ਪੂੰਗ ਪੁੰਗਰੇ, ਅਤੇ ਵੱਡੀ ਹੋਕੇ ਆਪਣਿਆਂ ਜਾਨਦਿਆਂ ਦੇ ਥਾਉਂ ਜੋ ਉਥੋਂ ਵੱਢੇ ਗਏ ਹਨ, ਖਲੋਏ। ਇਸਤੇ ਛੁਟ ਹੋਰ ਢੇਰ ਬੂਟਿਆਂ ਦੇ ਜਖੀਰੇ ਬੀ ਹਨ, ਉਨਾਂ ਵਿਖੇ ਦਿਆਰ ਦੇ ਬੂਟੇ ਪਲਦੇ ਹਨ, ਜਦ ਰਤੀ ਕੁ ਤਕੜੇ ਹੋ ਜਾਂਦੇ ਹਨ, ਤਾਂ ਪੁੱਟ ਕੇ ਉੱਥੇ ਲਾ ਦਿੰਦੇ ਹਨ, ਕਿ ਜਿੱਥੋਂ ਠੇਕੇਦਾਰਾਂ ਨੇ ਜੰਗਲਾਂ ਦੇ ਜੰਗਲ ਨਸ਼ਟ ਕਰ ਦਿੱਤੇ ਸਨ॥
ਹੋਰ ਬੀ ਕਈਆਂ ਤਰ੍ਹਾਂ ਦੇ ਬਿਰਛ ਹਨ, ਕਿ ਜਿਨ੍ਹਾਂ ਦੇ ਪੱਤੇ ਅਤੇ ਫਲ ਦਿਆਰ ਦਿਆਂ ਪੱਤਿਆਂ ਅਤੇ ਫਲਾਂ ਜੇਹੇ ਹੁੰਦੇ ਹਨ, ਜਿਹਾ ਕਿ ਚੀਲ ਅਤੇ ਕਲ। ਇਨ੍ਹਾਂ ਵਿੱਚੋਂ ਇੱਕ ਬਿਰਛ ਹੁੰਦਾ ਹੈ, ਉਸਨੂੰ ਵਡੇ ਵਡੇ