ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )

ਕਰ ਦਿੰਦੇ ਹਨ। ਕਿਸੇ ਥਾਂ ਅਜੇਹਾ ਬੀ ਕਰਦੇ ਹਨ, ਕਿ ਜਿਸ ਜਨੌਰ ਨੂੰ ਸ਼ੇਰ ਮਾਰਕੇ ਖਾਂਦਾ ਹੈ, ਅਤੇ ਬਾਕੀ ਫੇਰ ਖਾਨ ਲਈ ਛੱਡ ਜਾਂਦਾ ਹੈ, ਉਸ ਵਿਖੇ ਮਹੁਰਾ ਰਲਾ ਜਾਂਦੇ ਹਨ, ਜਾਂ ਸ਼ੀਹ ਫੇਰ ਆਕੇ ਖਾਂਦਾ ਹੈ ਤਾਂ ਬਿਖ ਚੜ੍ਹ ਕੇ ਮਰ ਜਾਂਦਾ ਹੈ। ਕਦੇ ਅਜੇਹਾ ਕਰਦੇ ਹਨ, ਕਿ ਜਿੱਥੇ ਸ਼ੀਹ ਕਿਸੇ ਗਾਈਂ ਬੈਲ ਨੂੰ ਓਵੇਂ ਮਾਰਕੇ ਸੱਟ ਜਾਂਦਾ ਹੈ, ਸ਼ਿਕਾਰੀ ਓਥੇ ਕਿਸੇ ਰੁੱਖ ਯਾ ਮਨ੍ਹੇ ਪੁਰ ਬੈਠ ਜਾਂਦੇ ਹਨ, ਕਦੇ ਆਪੇ ਜੀਉਂਦਾ ਬੈਲ ਲਿਆਕੇ ਬੰਨ੍ਹ ਦਿੰਦੇ ਹਨ, ਜਦ ਮੀਂਹ ਆਉਂਦਾ ਹੈ, ਤਾਂ ਗੋਲੀ ਨਾਲ ਮਾਰ ਲੈਂਦੇ ਹਨ॥
ਚੀਨੀ ਲੋਕ ਇਕ ਅਚਰਜ ਕਲ ਨਾਲ ਸ਼ੀਹ ਨੂੰ ਫੜਦੇ ਹਨ। ਜਿੱਥੇ ਸ਼ੀਹ ਨੂੰ ਆਉਂਦਾ ਵੇਖਦੇ ਹਨ,ਉੱਥੇ ਇਕ ਸੰਦੂਕ ਅੰਦਰ ਵੱਡਾ ਸਾਰਾ ਸ਼ੀਸ਼ਾ ਲਾਕੇ ਰੱਖ ਦਿੰਦੇ ਹਨ, ਸ਼ੀਹ ਉਸ ਵਿਖੇ ਆਪਣੀ ਨੁਹਾਰ[1] ਵੇਖਕੇ ਸੰਦੂਕ ਦੇ ਕੋਲ ਆਉਂਦਾ ਹੈ, ਅਤੇ ਅੰਦਰ ਜਾਕੇ ਝੱਟ ਫਸ ਜਾਂਦਾ ਹੈ॥


  1. ਸੁਰਤ