ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੮ )

ਜਾਲ ਵਿਛਿਆ ਹੋਇਆ ਹੈ, ਪਰ ਵੰਝ ਵਿਖੇ ਇਹ ਗੱਲ ਨਹੀਂ, ਉਸਦਿਆਂ ਪੱਤਰਾਂ ਦੀਆਂ ਰਗਾਂ ਇਕ ਦੂਜੀ ਪੁਰੋਂ ਲੰਘਕੇ ਨਹੀਂ ਜਾਂਦੀਆਂ, ਪਰ ਲਲਮਿੱਤਨ ਵਿੱਚ ਉਪਰੋਂ ਲੈ ਹੇਠਾਂ ਤਕ ਸਿੱਧੀਆਂ ਚਲੀਆਂ ਜਾਂਦੀਆਂ ਹਨ, ਅਤੇ ਕਦੇ ਕਦੇ ਚੁੜਿੱਤਣ ਵਿੱਚ ਹੁੰਦੀਆਂ ਹਨ, ਬਹੁਤਿਆਂ ਬਿਰਛਾਂ ਦੇ ਬੀਉ ਅਜੇਹੇ ਹੁੰਦੇ ਹਨ, ਕਿ ਉਨ੍ਹਾਂ ਦੇ ਦੋ ਇੱਕੋ ਜੇਡੇ ਟੁਕੜੇ ਹੋ ਸਕਦੇ ਹਨ, ਇਨ੍ਹਾਂ ਬਿਰਛਾਂ ਦੇ ਮੁੱਢ ਉਸੇ ਤਰ੍ਹਾਂ ਕੁੰਡਲਾਂ ਪੁਰ ਕੁੰਡਲ ਹੋਕੇ ਉੱਗਦੇ ਹਨ, ਜਿਹਾ ਕਿ ਦਿਆਰ ਦੀ ਵਾਰਤਾ ਵਿਖੇ ਕਹਿ ਆਏ ਹਾਂ। ਵੰਝ ਦੇ ਬੀਉ ਨੂੰ ਬਲ ਨਾਲ ਭੰਨੀਏ ਤਾਂ ਚੁਰਾ ਚੁਰਾ ਹੋ ਸਕਦਾ ਹੈ ਪਰ ਬਰਾਬਰ ਦੋ ਟੁਕ ਨਹੀਂ ਹੋਣਗੇ। ਤਾੜ, ਨਰੇਲ, ਖੱਜੀਆਂ ਦੀ ਜਾਤ ਦੇ ਜਿੰਨੇ ਬਿਰਛ ਹਨ, ਉਨ੍ਹਾਂ ਦੇ ਬੀਉ ਬੀ ਅਜੇਹੇ ਨਹੀਂ ਹੁੰਦੇ ਹਨ ਜਿੰਨਿਆਂ ਬਿਰਛਾਂ ਦੇ ਬੀਉ ਇਸ ਤਰ੍ਹਾਂ ਦੇ ਹਨ, ਉਨ੍ਹਾਂ ਦੇ ਮੁੱਢ ਦਿਆਰ ਦੀ ਤਰ੍ਹਾਂ ਨਹੀਂ ਵਧਦੇ, ਪਰ ਇਨ੍ਹਾਂ ਦੇ ਵਧਣ ਦਾ ਕੋਈ ਹੋਰ ਰਾਹ ਹੈ, ਕਿ ਜੋ ਅਗਲੀ ਪੁਸਤਕ ਵਿਖੇ ਆਇਗਾ। ਵੰਝ ਅਤੇ ਘਾ ਦੇ ਮੁੱਢ ਮੱਟੀਆਂ ਵਾਲ ਹੁੰਦੇ ਹਨ, ਤੁਸਾਂ ਜੇ ਵੰਝ ਦੇ ਬੂਟੇ ਦੇਖੇ ਬੀ ਹੋਣਗੇ, ਤਾਂ ਧਯਾਨ ਨਾ ਕੀਤਾ ਹੋਇਗਾ, ਕਿ ਉਨ੍ਹਾਂ ਨਾਲ ਫੁੱਲ ਬੀ ਹਨ, ਕਿ ਨਹੀਂ। ਆਓ ਅਸੀ