ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੧ )

ਨਿੱਗਰ ਨੂੰ ਨਰ ਕਹਿੰਦੇ ਹਨ, ਅਤੇ ਪੋੱਲੇ ਨੂੰ ਮਦੀਨ, ਪਰ ਇਹ ਸਮਝ ਕੂੜੀ ਹੈ। ਪੰਜਾਬ ਵਿਖੇ ਇੱਕ ਪ੍ਰਕਾਰ ਦਾ ਵੱਡਾ ਵੰਝ ਹੁੰਦਾ ਹੈ ਉਹ ਕਾਲਕਾ ਦੇ ਨੇੜੇ ਪਰਬਤ ਦੇ ਹੇਠਾਂ ਬਹੁਤ ਬੀਜਿਆ ਜਾਂਦਾ ਹੈ, ਅਤੇ ਕਾਂਗੜ ਨਗਰ ਦੇ ਕੋਲ ਪਿੰਡਾਂ ਦੇ ਦੁਆਲੇ ਬੀ ਹੁੰਦਾ ਹੈ, ਜਿਸਤੇ ਉੱਤਰ ਵਿਖੇ ਹਿਮਾਲਯ ਦੀ ਧਾਰ ਹੈ, ਅਤੇ ਦੱਖਣ ਨੂੰ ਛੋਟੀਆਂ ਛੋਟੀਆਂ ਪਹਾੜੀਆਂ। ਇਸਤੇ ਛੋਟਾ ਇੱਕ ਪ੍ਰਕਾਰ ਦਾ ਵੰਝ ਪੀੱਡਾ ਹੁੰਦਾ ਹੈ, ਇਹ ਹੁਸ਼ਿਆਰਪੁਰ ਦੇ ਜ਼ਿਲੇ ਵਿੱਚ ਹੁੰਦਾ ਹੈ, ਅਤੇ ਕਾਲਕਾ ਦੇ ਨੇੜੇ ਬੀ, ਛੋਟੀਆਂ ਛੋਟੀਆਂ ਪਹਾੜੀਆਂ ਵਿਖੇ, ਜਿੱਥੇ ਗਰਮੀ ਵਧੀਕ ਹੁੰਦੀ ਹੈ ਮਿਲਦਾ ਹੈ। ਇਸ ਪ੍ਰਕਾਰ ਦਾ ਵੰਝ ਲਾਹੌਰ ਦਿਆਂ ਬਾਗਾਂ ਵਿੱਚ ਬੀ ਵਿਦਮਾਨ ਹੈ। ਉੱਚਿਆਂ ਉੱਚਿਆਂ ਪਰਬਤਾਂ ਪਰ ਇੱਕ ਬਹੁਤ ਛੋਟ ਪ੍ਰਕਾਰ ਦਾ ਵੰਝ ਹੁੰਦਾ ਹੈ, ਉਹ ਅਤਿ ਸੰਦਰ ਹੈ॥
ਵੰਝ ਵੱਡੇ ਕੰਮ ਆਉਂਦਾ ਹੈ,ਜਿਨ੍ਹਾਂ ਤਿੰਨਾਂ ਪ੍ਰਕਾਰਾਂ ਦਾ ਹਾਲ ਉੱਪਰ ਲਿਖਿਆ ਗਿਆ ਹੈ, ਉਨ੍ਹਾਂ ਵਿੱਚ ਸਭ ਤੇ ਨਿੱਕੀ ਪ੍ਰਕਾਰ ਨੂੰ ਬਾਂਸੀ ਕਹਿੰਦੇ ਹਨ। ਇਨ੍ਹਾਂ ਵਿੱਚੋਂ ਜੋ ਪੋੱਲੇ ਹੁੰਦੇ ਹਨ, ਉਨ੍ਹਾਂ ਨੂੰ ਪੱਧਰ ਵਿਖੇ ਲੈ ਆਉਂਦੇ ਹਨ, ਅਤੇ ਹੁੱਕਿਆਂ ਦੇ ਨੇਚੇ ਬਣਾਉਂਦੇ ਹਨ। ਉੱਪਰੋਂ