ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੨ )

ਟੁਕੜਿਆਂ ਨੂੰ ਰੇਤੀ ਨਾਲ ਪੱਧਰਾ ਕਰਦੇ ਹਨ, ਤੱਤੀ ਸੁਲਾਕ ਨਾਲ ਅੰਦਰਲੇ ਛੇਕ ਨੂੰ ਧੁਰ ਸਿਰ ਤਕ ਖੋਲ੍ਹ ਦਿੰਦੇ ਹਨ, ਫੇਰ ਸੁਹੱਪਣ ਲਈ ਉਸਦੇ ਉੱਪਰ ਰੰਗੇ ਹੋਏ ਕੱਪੜੇ ਦੀਆਂ ਲੀਰਾਂ ਲਪੇਟਦੇ ਹਨ, ਉੱਪਰੋਂ ਪੱਟ ਅਤੇ ਤਿੱਲੇ ਦਾ ਕੰਮ ਕਰਦੇ ਹਨ, ਹਰ ਸਾਲ ਹਜ਼ਾਰਾਂ ਪਤਲੇ ਵੰਝ ਛੱਪਰਾ ਵਿਖੇ ਲੱਗਦੇ ਹਨ, ਛਿਟੀਆਂ, ਲਾਠੀਆਂ, ਬਰਛੀਆਂ ਦੇ ਛੜ, ਨਿਰਧਨਾਂ ਦੀਆਂ ਮੰਜੀਆਂ ਦੇ ਸੇਰੂਏ ਅਤੇ ਹੀਆਂ ਦੇ ਕੰਮ ਆਉਂਦੇ ਹਨ। ਮੋਟਿਆਂ ਮੋਟੀਆਂ ਵੰਝਾਂ ਦੇ ਡੋਲੀਆਂ ਦੇ ਡੰਡੇ, ਤੰਬੂਆਂ ਦੀਆਂ ਥੰਮੀਆਂ ਅਤੇ ਵਹਿੰਗੀਆਂ ਬਣਦੀਆਂ ਹਨ। ਛਿਲਪਾਟਣਾਂ ਨਾਲਾ ਟੁੱਟੀਆਂ, ਟੋਕਰੀਆਂ, ਸਿਰਕੀਆਂ ਅਤੇ ਹੋਰ ਅਨੇਕ ਵਸਤਾਂ ਬਣਦੀਆਂ ਹਨ। ਜੇ ਵੰਝ ਨਾ ਹੁੰਦੇ ਤਾਂ ਰਾਜਾਂ ਦੇ ਕੰਮ ਔਖੇ ਤੁਰਦੇ, ਹੁਣ ਵੱਡਾ ਸੁਖਾਲ ਹੈ,ਪੱਕਿਆਂ ੨ ਵੰਝਾਂ ਦੀਆਂ ਗੋਆਂ ਬਣਾਉਂਦੇ ਹਨ, ਅਤੇ ਉਨ੍ਹਾਂ ਪੁਰ ਬੈਹ ਕੇ ਯਾ ਖਲੋਕੇ ਉਸਾਰੀ ਕਰਦੇ ਹਨ॥
ਕੱਚਿਆਂ ਵੰਝਾਂ ਦੇ ਗੁੱਦੇ ਦੀ ਤਰਕਾਰੀ ਬਣਾਉਂਦੇ ਹਨ, ਮੁਰੱਬੇ ਅਤੇ ਅਚਾਰ ਬੀ ਪਾਉਂਦੇ ਹਨ, ਕਿਤੇ ਕਿਤੇ ਇਨ੍ਹਾਂ ਦੇ ਕਾਗਤ ਬੀ ਬਣਾਉਂਦੇ ਹਨ॥
ਕੇਈਆਂ ਦੇਸ਼ਾਂ ਦੀ ਤਾਂ ਇਹ ਚਾਲ ਹੈ, ਕਿ ਜਿਸ ਵਸਤ ਦੀ ਲੋੜ ਹੁੰਦੀ ਹੈ, ਉਸਨੂੰ ਵੰਝ ਦੀ ਹੀ ਬਣਾਉਂਦੇ