ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੩ )

ਹਨ, ਘਰ ਦੇਖੋ ਤਾਂ ਵੰਝ ਦੇ ਮੁੱਢ ਹਨ, ਪਕਿਆਈ ਲਈ ਉਨ੍ਹਾਂ ਦੇ ਵਿਚਕਾਰ ਵੰਝ ਬੰਨ੍ਹੇ ਹੋਏ ਹਨ, ਕੰਧਾਂ ਦੀ ਥਾਂ ਵੰਝ ਦੀਆਂ ਸਫਾਂ ਬੰਨ੍ਹੀਆਂ ਹੋਈਆਂ ਹਨ, ਛੱਤਾਂ ਅਤੇ ਵਿਛਾਈ ਛਲਪਾਟਣਾਂ ਦੀ ਹੈ, ਛੱਪਰ ਪੱਤਿਆਂ ਦੇ ਛਾਏ ਹਨ। ਪਾਣੀ ਲਿਆਉਣ ਦੀ ਲੋੜ ਪੈ ਜਾਏ, ਤਾਂ ਮਸ਼ਕਦੀ ਕੁਝ ਨਹੀਂ ਧਰਾਉਂਦੇ, ਕਿਸੇ ਵੰਝ ਦਾ ਇੱਕ ਵੱਡਾ ਸਾਰਾ ਟੋਟਾ ਵੱਢ ਲੈਂਦੇ ਹਨ, ਨਿਰੀ ਹੇਠਲੀ ਗੰਢ ਬੰਦ ਰਖਦੇ ਹਨ, ਜੋ ਉਸ ਭਾਂਡੇ ਦਾ ਥੱਲਾ ਹੁੰਦਾ ਹੈ, ਹੋਰਨਾਂ ਗੰਢਾਂ ਨੂੰ ਵਿੱਚੋਂ ਖੋਲ੍ਹ ਦਿੰਦੇ ਹਨ, ਹੁਣ ਇਹ ਨਾਲ ਇੱਕ ਵੱਡੇ ਡੋਲ ਦਾ ਕੰਮ ਦਿੰਦੀ ਹੈ।ਇਨ੍ਹਾਂ ਦੇਸ਼ਾਂ ਨੂੰ ਵਿਖੇ ਲੋਕਾਂ ਦੀ ਮੰਜੀਆਂ, ਪੀੜੀਆਂ, ਪਟਾਰੀਆਂ, ਟੋਪੀਆਂ, ਬਹੁਕਰਾਂ ਅਤੇ ਹਜ਼ਾਰਾਂ ਪ੍ਰਕਾਰ ਦੀਆਂ ਨਿਕੀਆਂ ਨਿੱਕੀਆਂ ਵਸਤਾਂ ਵੰਝ ਦੀਆਂ ਹੀ ਬਣਦੀਆਂ ਹਨ, ਐਥੇ ਤਕ ਕਿ ਇੱਸੇ ਦੀ ਆਂਤਾਰਾਂ ਨੂੰ ਵੱਟਕੇ ਰੱਸੀਆਂ ਬੀ ਬਣਾ ਲੈਂਦੇ ਹਨ। ਛੱਪਰਾਂ ਤੋਂ ਛੁੱਟ ਪੱਤੇ ਇਨ੍ਹਾਂ ਕੰਮਾਂ ਵਿਖੇ ਬੀ ਆਉਂਦੇ ਹਨ, ਜਾਮੇ ਵਾਕਰ ਇੱਕ ਵਸਤ੍ਰ ਬਣਾਉਂਦੇ ਹਨ, ਜਿਸ ਨੂੰ ਬਰਖਾ ਵਿਖੇ ਪਹਿਣਦੇ ਹਨ, ਤਾਂ ਰਤੀ ਨਹੀਂ ਭਿੱਜਦੇ। ਜਨੌਰਾਂ ਨੂੰ ਚਾਰੇ ਦੀ ਥਾਂ ਬੀ ਖੁਲਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਬਹੁਤ ਭਾਉਂਦੇ ਹਨ, ਵੇਹੰਦੇ ਸਾਰ ਝੱਟ ਖਾ ਜਾਂਦੇ ਹਨ। ਪੱਤੇ