ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੫ )

ਦਿਨ ਦਿਨ ਵਧਦਾ ਜਾਂਦਾ ਹੈ, ਐਥੇ ਤਕ ਕਿ ਪੂਰਾ ਚੰਦ ਹੋ ਜਾਂਦਾ ਹੈ, ਉਸਨੂੰ ਪੂਰਣਮਾਂ ਦਾ ਚੰਦ ਕਹਿੰਦੇ ਹਨ। ਫੇਰ ਘਟਣ ਲਗਦਾ ਹੈ, ਓੜਕ ਨੂੰ ਘਟਦਾ ਘਟਦਾ ਇਕ ਦਿਨ ਵਖਾਲੀ ਬੀ ਨਹੀਂ ਦਿੰਦਾ। ਇਸ ਘਾਟੇ ਵਾੱਧੇ ਦਾ ਕਾਰਣ ਅਗਲੀ ਪੁਸਤਕ ਵਿਖੇ ਪੂਰਾ ਪੂਰਾ ਆਇਗਾ, ਪਰ ਜੇ ਧਨ ਨਾਲ ਪੜ੍ਹੋਗੇ, ਤਾਂ ਇਸ ਬ੍ਰਿਤਾਂਤ ਤੇ ਬੀ ਕੁਝ ਸਮਝ ਵਿੱਚ ਆ ਜਾਇਗਾ॥
ਆਓ! ਚੰਦ ਦੇ ਚੜ੍ਹਨ ਦੀ ਪਹਿਲੀ ਰਾਤ ਤੇ ਹੀ ਵਿਚਾਰ ਕਰੀਏ, ਕਿੱਦਰ ਨੂੰ ਦੇਖੀਏ, ਕਿ ਦਿੱਸੇ? ਪੱਛੋਂ ਵੱਲ ਜਿੱਥੇ ਅਜੇ ਹੁਣ ਸੂਰਜ ਅਸਤ ਹੋਇਆ ਹੈ, ਉਸ ਦੇ ਲਾਗੇ ਹੀ ਦੇਖੋ। ਕਿਉਂ! ਇੱਥੇ ਕਿਉਂ ਦੇਖੀਏ? ਗੱਲ ਇਹ ਹੈ,ਕਿ ਨਵਾਂ ਚੰਦ ਤੜਕੇ ਪੂਰਬ ਵਿਖੇ ਨਿਕਲਦਾ ਹੈ, ਅਤੇ ਸਾਰਾ ਦਿਨ ਭਰ ਪੱਛਮ ਦੀ ਵੱਲ ਜਾਂਦਾ ਪਰਤੀਤ ਹੁੰਦਾ ਹੈ, ਦਿਨ ਨੂੰ ਕਦੇ ਨੇਤ ਨਾਲ ਹੀ ਵਿਖਾਲੀ ਦੇ ਜਾਂਦਾ ਹੈ, ਕਿਉਂਕਿ ਸੂਰਜ ਦਾ ਪ੍ਰਕਾਸ਼ ਬਹੁਤ ਤ੍ਰਿਖਾ ਹੁੰਦਾ ਹੈ, ਉਸ ਕਰਕੇ ਮਾਤ ਪਿਆ ਰਹਿੰਦਾ ਹੈ, ਜੇ ਦੀਵਾ ਬੀ ਧੁੱਪ ਵਿਖੇ ਥੋੜੀ ਦੂਰਤਕ ਰੱਖਿਆ ਜਾਵੇ, ਤਾਂ ਉਸਦੀ ਲੋ ਔਖੀ ਦਿਸਦੀ ਹੈ, ਪਰ ਦੂਰਬੀਨ ਨਾਲ ਦਿਨ ਨੂੰ ਬੀ, ਜਦ ਚਾਹੋ, ਇਸ ਚੰਨ ਨੂੰ ਦੇਖ ਸਕਦੇ ਹੋ। ਅੱਗੇ ਅੱਗੇ