ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੮ )

ਨਿਕਲਨ ਤੇ ਮਗਰੋਂ ਬਹੁਤੀ ਦਿਖਾਈ ਨਹੀਂ ਦਿੰਦੀ, ਪਰ ਅਕਾਸ਼ ਵਿਖੇ ਹੀ ਹੁੰਦੀ ਹੈ, ਜੇ ਇਸਨੂੰ ਦੂਰਬੀਨ ਨਾਲ ਦੇਖੋ, ਤਾਂ ਪੱਛਮ ਦੀ ਵੱਲ ਨੂੰ ਜਾਂਦੀ ਦਿੱਸੇਗੀ, ਅਤੇ ਸੂਰਜ ਤੋਂ ਪਹਿਲਾਂ ਹੀ ਪੱਛਮ ਵਿਖੇ ਪਹੁੰਚਕੇ ਉੱਥੇ ਹੀ ਅਸਤ ਹੋ ਜਾਇਗੀ। ਫੇਰ ਘਟਦੀ ਘਟਦੀ ਬਹੁਤ ਪਤਲੀ ਹੋ ਜਾਇਗੀ, ਅੰਤ ਨੂੰ ਦਿਖਾਈ ਬੀ ਨਹੀਂ ਦੇਵਗੀ। ਹੁਣ ਚੰਦ ਕੇਈਆਂ ਰਾਤਾਂ ਤਕ ਨਹੀਂ ਦਿੱਸੇਗਾ, ਅਤੇ ਲੋਕ ਵੱਡੇ ਚਾਉ ਨਾਲ ਨਵੇਂ ਚੰਦ ਨੂੰ ਦੇਖਨ ਦੀ ਰਾਹ ਤੱਕਣਗੇ॥
ਚੰਦ ਖੇਹਨੂੰ ਦੀ ਤਰ੍ਹਾਂ ਗੋਲ ਹੈ, ਅਤੇ ਧਰਤੀਓਂ ਲਗਭਗ ਢਾਈਆਂ ਲੱਖਾਂ ਮੀਲਾਂ ਦੀ ਵਿੱਥ ਪੁਰ ਹੈ, ਜਿੰਨਾਂ ਦਿਸਦਾ ਹੈ, ਅਸਲੋਂ ਉੱਨਾਂ ਹੀ ਨਹੀਂ ਹੁੰਦਾ, ਪਰ ਬਹੁਤ ਵੱਡਾ ਹੁੰਦਾ ਹੈ, ਅਰਥਾਤ ਛੇ ਹਜਾਰ ਮੀਲ ਦੇ ਲਗਭਗ ਘੇਰਾ ਹੈ, ਤੁਸੀਂ ਵੱਡਾ ਅਸਚਰਜ ਕਰੋਗੇ, ਕਿ ਇਹ ਐੱਨਾ ਵੱਡਾ ਹੈ, ਅਤੇ ਸਾਨੂੰ ਨਿੱਕਾ ਜੇਹਾ ਕਿਉਂ ਦਿਸਦਾ ਹੈ? ਗੱਲ ਇਹ ਹੈ ਕਿ ਦੂਰੋਂ ਹਰ ਵਸਤ ਨਿੱਕੀ ਜਾਪਦੀ ਹੈ, ਦੇਖੋ ਬੁਰਜ ਕੇਡੇ ਵੱਡੇ ਹੁੰਦੇ ਹਨ, ਅਤੇ ਇੱਕ ਅੱਧ ਮੀਲ ਜਾਕੇ ਤਾਰੇ ਜੇਹੇ ਦਿੱਸਨ ਲਗਦੇ ਹਨ, ਅਤੇ ਗੁੱਡੀਆਂ ਪੂਰ ਧਯਾਨ ਕਰੋ ਉੱਪਰ ਜਾ ਕੇ