ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੯ )

ਕੇਹੀਆਂ ਨਿੱਕੀਆਂ ਜਾਪਦੀਆਂ ਹਨ। ਇਸ ਤੇ ਚੰਗਾ ਪ੍ਰਸਿੱਧ ਹੈ, ਕਿ ਜੇ ਚੰਦ ਬਹੁਤ ਹੀ ਵੱਡਾ ਨ ਹੁੰਦਾ, ਤਾਂ ਢਾਈਆਂ ਲੱਖਾਂ ਮੀਲਾਂ ਦੀ ਵਿੱਥ ਪੁਰੋਂ ਮੁੱਢਾਂ ਦਿਖਾਈ ਨਾ ਦਿੰਦਾ॥
ਚੰਦ ਵਿਖੇ ਧੱਬੇ ਜੇਹੇ ਦਿਸਦੇ ਹਨ, ਤੁਸੀਂ ਜਾਣਦੇ ਹੋ ਓਹ ਕੀ ਹਨ? ਤੁਸਾਂ ਬੁੱਢੀਆਂ ਕੋਲੋਂ ਸੁਣਿਆ ਹੋਇਗਾ ਕਿ ਚੰਦ ਦੀ ਮਾਉਂ ਬੈਠੀ ਚਰਖਾ ਕੱਤ ਰਹੀ ਹੈ, ਪਰ ਸੱਚ ਵਿੱਚ ਇਹ ਚੰਦ ਦੀ ਮਾਂ ਨਹੀਂ ਹੈ, ਘਾਟੀਆਂ ਅਤੇ ਪਹਾੜ ਹਨ, ਏਹ ਵੱਡੀਆਂ ਵੱਡੀਆਂ ਦੂਰਬੀਨਾਂ ਨਾਲ ਚੰਗੀ ਤਰਾਂ ਦਿਸਦੇ ਹਨ, ਏਹ ਨਿਰੇ ਪੁਰੇ ਸੁੱਕੇ ਪਏ ਹਨ, ਨਾ ਇਨ੍ਹਾਂ ਵਿਖੇ ਫਲ ਅਤੇ ਫੁਲ ਹੁੰਦੇ ਹਨ, ਨਾ ਕਿਸੇ ਪ੍ਰਕਾਰ ਦੇ ਰੁੱਖ ਯਾ ਘਾ, ਇਸਦਾ ਇਹ ਕਾਰਣ ਹੈ, ਕਿ ਚੰਦ ਵਿਖੇ ਜਲ ਨਹੀਂ ਹੈ, ਨਾ ਉੱਥੇ ਸਮੁੰਦਰ ਹੀ ਹ, ਨਾ ਛੰਭ, ਨਾ ਨਦੀਆਂ ਨਾਲੇ, ਨਾ ਉੱਥੇ ਬਰਖਾ ਹੁੰਦੀ ਹੈ, ਨਾ ਬੱਦਲ ਹੁੰਦੇ ਹਨ, ਜੇ ਤੁਸੀਂ ਚੰਦ ਪੁਰ ਜਾ ਬੀ ਸੱਕਦੇ, ਤਾਂ ਉੱਥੇ ਪੁੱਜਕੇ ਇਕ ਪਲ ਬੀ ਜੀਉਂਦੇ ਨਾ ਰਹਿੰਦੇ, ਕਿਉਂਕਿ ਉੱਥੇ ਵਾਯੂ ਬੀ ਨਹੀਂ ਹੈ॥

—————