ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭ )

ਹਿੰਦੁਸਤਾਨ ਦਿਆਂ ਉੱਤਰੀ ਪਰਗਣਿਆਂ ਵਿਖੇ ਉੱਥੋਂ ਦੇ ਸਰਦਾਰ ਅਤੇ ਅੰਗ੍ਰੇਜ਼ੀ ਅਫ਼ਸਰ ਹਾੱਥੀਆਂ ਪੁਰ ਚੜ੍ਹਕੇ ਸ਼ੀਂਹ ਦਾ ਸ਼ਿਕਾਰ ਕਰਦੇ ਹਨ, ਅਤੇ ਦੱਖਣੀ ਜ਼ਿਲਿਆਂ ਅਰ ਗੱਭਲੇ ਹਿੰਦ ਵਿਖੇ ਬਹੁਤੇ ਪੈਰੀਂ ਚੱਲ ਕੇ ਗੋਲੀ ਨਾਲ ਮਾਰਦੇ ਹਨ, ਪਰ ਇਹ ਵੱਡਾ ਜਿੰਦ ਹੀਲਣ ਦਾ ਕੰਮ ਹੈ। ਹਾੱਥੀਆਂ ਪੁਰ ਸ਼ਿਕਾਰ ਕਰਨ ਦਾ ਇਹ ਰਾਹ ਹੈ, ਕਿ ਉਨ੍ਹਾਂ ਦੀ ਕਤਾਰ ਬੰਨ੍ਹਕੇ ਜੰਗਲਾਂ ਵਿਖੇ ਵਧੇ ਚਲੇ ਜਾਂਦੇ ਹਨ, ਜਿੱਥੇ ਸ਼ੀਂਹ ਦਿਸਦਾ ਹੈ, ਝਟ ਗੋਲੀ ਮਾਰਦੇ ਹਨ। ਜਦ ਸ਼ੀਂਹ ਘਾਇਲ ਹੋ ਜਾਂਦਾ ਹੈ, ਤਾਂ ਵੱਡਾ ਖਿੱਝਕੇ ਲਪਕਦਾ ਹੈ। ਕਦੇ ਅਜੇਹਾ ਭਬਕ ਕੇ ਆਉਂਦਾ ਹੈ, ਕਿ ਹਾਥੀ ਆਪਣੇ ਸਵਾਰ ਨੂੰ ਲੈ ਕੇ ਪਿਛਲੀ ਪੈਰੀਂ ਦੌੜ ਜਾਂਦਾ ਹੈ, ਪਰ ਜੋ ਹਾੱਥੀ ਸ਼ਿਕਾਰ ਕਰਨ ਗਿੱਝੇ ਹੋਏ ਹੁੰਦੇ ਹਨ, ਓਹ ਜੰਮੇ ਰਹਿੰਦੇ ਹਨ। ਕਈ ਹਾਥੀ ਆਪ ਸ਼ੀਂਹ ਉੱਤੇ ਲਪਕਦੇ ਹਨ, ਅਤੇ ਚਾਹੁੰਦੇ ਹਨ, ਕਿ ਗੋਡੇ ਨਾਲ ਦੱਬਕ ਮਲ ਸਿੱਟੀਏ, ਪਰ ਇਸ ਵਿਖੇ ਹੌਦੇ ਪੂਰ ਚੜ੍ਹੇ ਹੋਏ ਬੜੇ ਜਿੱਚ ਹੁੰਦੇ ਹਨ, ਕਦੇ ਉਨ੍ਹਾਂ ਦੀਆਂ ਜਾਨਾਂ ਧੋਖੇ ਵਿੱਚ ਬੀ ਪੈ ਜਾਂਦੀਆਂ ਹਨ। ਇੱਕ ਵਾਰ ਹਾੱਥੀ ਨੇ ਅਜੇਹਾ ਹੀ ਉੱਦਮ ਕੀਤਾ, ਸਾਹਿਬ ਜੋ ਦੇ ਵਿਖੇ ਚੜ੍ਹੇ ਹੋਏ ਸਨ