ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੯ )

ਸਮਝਿਆ,ਪਰ ਐਨਾਂ ਤਾਂ ਜਰੂਰ ਜਾਣਿਆ ਹੋਇਗਾ, ਕਿ ਇਹ ਉਹੋ ਜਣਾ ਹੈ, ਜੋ ਮੈਨੂੰ ਨਿੱਤ ਖਾਣ ਨੂੰ ਦਿੰਦਾ ਸਾ ਅਤੇ ਮੇਰੇ ਨਾਲ ਪਿਆਰ ਕਰਦਾ ਹੁੰਦਾ ਹੈ। ਇੱਕ ਦਿਨ ਇੱਕ ਮੁੰਡਾ ਉੱਸੇ ਸ਼ੀਂਹ ਦੇ ਪਿੰਜਰੇ ਵਿਖੇ ਹੱਥ ਪਾਈ ਖਲੋਤਾ ਸਾ, ਸ਼ੀਂਹ ਨੇ ਇੱਕ ਮੂੰਹ ਮਾਰਿਆ, ਅਤੇ ਹੱਥ ਵੱਢਕੇ ਖਾ ਗਿਆ, ਵੱਡੀ ਗੱਲ ਇਹ ਹੈ, ਕਿ ਮੁੰਡਾ ਜਾਨੋ ਬਚ ਗਿਆ, ਫੇਰ ਬੀ ਕਦੇ ਕਦੇ ਆਉਂਦਾ ਹੁੰਦਾ ਸਾ, ਕਿ ਜਿਸ ਮਿੱਤ੍ਰ ਨੇ ਬਾਂਹ ਪੁਰ ਨਿਸ਼ਾਨੀ ਲਾਈ ਹੈ, ਉਸ ਨੂੰ ਮਿਲ ਆਵਾਂ॥
ਸ਼ੀਂਹ ਦੀਆਂ ਕਈਆਂ ਵਸਤਾਂ ਵੱਲੋਂ ਇੱਥੇ ਦਿਆਂ ਲੋਕਾਂ ਨੂੰ ਕਈ ਭਰਮ ਹਨ, ਜਿਹਾ ਕਿ ਸਮਝਦੇ ਹਨ, ਕਿ ਸ਼ੀਂਹ ਦੀ ਮੁੱਛ ਦਾ ਵਾਲ ਮਨੁੱਖ ਨੂੰ ਖੁਵਾਈਏ, ਤਾਂ ਓਹ ਉਸ ਦੇ ਢਿੱਡ ਵਿੱਚ ਜਾ ਕੇ ਅਜੇਹਾ ਚੁੱਭ ਜਾਂਦਾ ਹੈ, ਕਿ ਮਨੁੱਖ ਮਰ ਹੀ ਜਾਂਦਾ ਹੈ। ਹਿੰਦੁਸਤਾਨ ਦਿਆਂ ਕਈਆਂ ਥਾਂਵਾਂ ਵਿਖੇ ਲੋਕਾਂ ਦੀ ਇਹ ਬੀ ਵਿਚਾਰ ਹੈ, ਕਿ ਜੋ ਕੋਈ ਸ਼ੀਂਹ ਦੀਆਂ ਮੁੱਛਾਂ ਆਪਣੇ ਪਾਸ ਰੱਖਦਾ ਹੈ, ਉਸ ਵਿਖੇ ਅਚਰਜ ਬਲ ਹੋ ਜਾਂਦਾ। ਕਈਆਂ ਨੂੰ ਇਹ ਨਿਸਚਾਹੈ, ਕਿ ਜੇ ਸ਼ੀਂਹ ਦੀਆਂ ਨਹੁੰਦਰਾਂ ਬੱਚਿਆਂ ਦੇ ਗਲ ਪਾ ਦਈਏ, ਤਾਂ ਨਜ਼ਰ ਟਪਾਰ ਨਹੀਂ ਹੁੰਦੀ,