ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/27

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੨੦ )

ਸ਼ੀਂਹ ਦੀ ਨਹੁੰਦਰ, ਸੋਨੇ ਰੁੱਪੇ ਵਿਖੇ ਮੜ੍ਹ ਕੇ ਤਵੀਤ
ਬਣਾਉਂਦੇ ਹਨ,ਅਤੇ ਗਹਿਣੇ ਵਾਕਰ ਪਹਿਨਦੇ ਹਨ॥

______

ਲੱਕੜ ਬੱਗਾ ਯਾ ਚਰਖ਼

ਇਹ ਜੰਤੂ ਬੀ ਪੰਜਿਆਂ ਦੇ ਭਾਰ ਟੁਰਦਾ ਹੈ, ਅਤੇ ਇਸ ਗੱਲ ਵਿਖੇ ਬਿੱਲੀ, ਸ਼ੀਂਹ, ਚਿੱਤ੍ਰੇ ਨਾਲ ਅਤੇ ਕੁੱਤੇ ਗਿੱਦੜ, ਬਘਿਆੜ ਨਾਲ ਬੀ ਮਿਲਦਾ ਹੈ। ਬਿੱਲੀਆਂ ਕੁੱਤਿਆਂ ਆਦਿਕ ਦਿਆਂ ਅਗਲਿਆਂ ਪੰਜਿਆਂ ਵਿਖੇ ਪੰਜ ਅੰਗੁਲੀਆਂ ਹੁੰਦੀਆਂ ਹਨ, ਪਿਛਲਿਆਂ ਵਿਖੇ ਚਾਰ। ਇਸਦਿਆਂ ਚੌਹਾਂ ਪੰਜਿਆਂ ਵਿਖੇ ਚਾਰ ਚਾਰ ਅੰਗੁਲੀਆਂ ਹਨ, ਅਰ ਬਿੱਲਾ, ਸ਼ੀਂਹ, ਆਦਿਕਾਂ ਵਾਕਰ ਨੌਹਾਂ ਨੂੰ ਪੰਜੇ ਦੇ ਅੰਦਰ ਸਮੇਟ ਨਹੀਂ ਸੱਕਦਾ। ਭਾਵੇਂ ਉਚਾਈ ਵਿਖੇ ਵੱਡੇ ਕੁੱਤੇ ਕੋਲੋਂ ਕੁਝ ਅਜੇਹਾ ਉੱਚਾ ਨਹੀਂ ਹੁੰਦਾ, ਪਰ ਛਾਤੀ ਅਤੇ ਗਰਦਨ ਦੇ ਪੱਠੇ ਬਹੁਤ ਹੀ ਪੱਕੇ ਹੁੰਦੇ ਹਨ। ਨਿੱਗਰ ਹੱਡੀਆਂ ਨੂੰ ਐਉਂ ਚੱਬਦਾ ਹੈ, ਕਿ ਵੇਖ ਕੇ ਅਚਰਜ ਆਉਂਦਾ ਹੈ, ਬਲਦ ਦੀ ਲੱਤ ਦੀ ਹੱਡੀ ਨੂੰ ਅਜੇਹਾ ਸੁਖਾਲਾ ਚੱਬ ਜਾਂਦਾ ਹੈ, ਕਿ ਮਲੂਮ ਹੀ ਨਹੀਂ ਹੁੰਦਾ। ਗਰਦਨ ਦੀਆਂ ਹੱਡੀਆਂ ਪੁਰ ਵੱਡਾ