ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੧ )

ਭਾਰ ਪੇਂਦਾ ਹੈ, ਉਨ੍ਹਾਂ ਦੇ ਜੋੜ ਐਉਂ ਜੁੜੇ ਹੁੰਦੇ ਹਨ, ਕਿ ਗਰਦਨ ਸਦਾ ਆਕੜੀ ਰਹਿੰਦੀ ਹੈ। ਇੱਸੇ ਕਾਰਣ ਲੋਕ ਜਾਣਦੇ ਹਨ, ਕਿ ਉਸ ਵਿਖੇ ਇੱਕੋ ਹੱਡੀ ਹੈ। ਪਿਛਲੀਆਂ ਲੱਤਾਂ ਵਿੰਗੀਆਂ ਹੁੰਦੀਆਂ ਹਨ। ਸਿਰ ਅਤੇ ਮੋਢਿਆਂ ਕੋਲੋਂ ਪਿਛਲਾ ਧੜ ਐਨਾਂ ਛੋਟਾ ਹੁੰਦਾ ਹੈ, ਕਿ ਬੇਡੌਲਪੁਣਾ ਵੇਖਕੇ ਅਚਰਜ ਆਉਂਦਾ ਹੈ, ਇੱਸੇ ਕਾਰਣ ਟੁਰਨ ਵਿਖੇ ਬੀ ਲਟਕਾਉਂਦਾ ਤੁਰਦਾ ਹੈ। ਜੀਭ ਖੌਹਰੀ ਹੁੰਦੀ ਹੈ, ਕੰਨ ਲੰਮੇ ਅਤੋ ਨੋਕਾਂ ਵਾਲੇ, ਪੂਛ ਨਿੱਕੀ ਜੇਹੀ, ਰੰਗ ਘਸਮੈਲਾ ਪੀਲਾ ਜਿਹਾ, ਉਸ ਪੁਰ ਪੀਲੀ ਭਾਹ ਵਾਲੀਆਂ ਕਾਲੀਆਂ ਧਾਰੀਆਂ ਹੁੰਦੀਆਂ ਹਨ। ਉਸ ਦੀ ਬੋਲੀ ਮੋਟੀ ਅਤੇ ਭੈੜੀ ਹੈ, ਕਦੇ ਕਦੇ ਤਾਂ ਐਉਂ ਬੋਲਦਾ ਹੈ, ਕਿ ਜਿਉਂ ਕੋਈ ਚੀਕਾਂ ਮਾਰਕੇ ਹੱਸਦਾ ਹੈ॥
ਇਹ ਜੰਤੂ ਨਾਲਿਆਂ ਅਤੇ ਛੋਟੀਆਂ ਛੋਟਿਆਂ ਪਰਬਤਾਂ ਦੀਆਂ ਘਾਟੀਆਂ, ਖੱਡਾਂ ਯਾ ਖੁਆਨਿਆਂ ਵਿਖੇ ਰਹਿੰਦਾ ਹੈ। ਭਾਵੇਂ ਦੇਹ ਦਾ ਤਕੜਾ ਹੁੰਦਾ ਹੈ, ਪਰ ਡਰਾਕਲ ਹੁੰਦਾ ਹੈ। ਦਿਨ ਨੂੰ ਆਪਣੇ ਘੁਰੇ ਵਿੱਚ ਸੁੱਤਾ ਰਹਿੰਦਾ ਹੈ, ਰਾਤ ਨੂੰ ਸ਼ਿਕਾਰ ਦੀ ਭਾਲ ਵਿਚ ਨਿਕਲਦਾ ਹੈ। ਸੜੇ ਹੋਏ ਮੁਰਦਾਰ ਖਾਕੇ ਆਪਣਾ ਝੱਟ ਟਪਾਉਂਦਾ ਹੈ, ਧਰਤੀ ਪੁੱਟਕੇ ਕੱਚੀਆਂ ਕਬਰਾਂ ਵਿੱਚੋਂ ਮੁਰਦੇ ਨੰ