ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੨ )

ਕੱਢ ਲੈਂਦਾ ਹੈ। ਇਹ ਜੰਤੂ ਭਾਵੇਂ ਕੁਚੀਲ ਅਤੇ ਮੈਲਾ ਹੈ ਪਰ ਇਸ ਤੋਂ ਵੱਡੇ ੨ ਗੁਣ ਹੁੰਦੇ ਹਨ, ਕਿਉਂਕਿ ਜੇ ਮੁਰਦਾਰਾਂ ਨੂੰ ਨਾ ਖਾਂਦਾ, ਤਾਂ ਉਨ੍ਹਾਂ ਦੀ ਦੁਰਗੰਧਿ ਨਾਲ ਪੌਣ ਗੰਦੀ ਹੋ ਜਾਂਦੀ॥
ਜਾਂ ਕਿਸੇ ਰੋਗੀ ਯਾ ਘਾਇਲ ਜਨੌਰ ਨੂੰ ਜੰਗਲ ਵਿਖੇ ਵੇਂਹਦਾ ਹੈ, ਤਾਂ ਕੋਹਾਂ ਤਕ ਉਸ ਦੇ ਮਗਰ ਲੱਗਾ ਫਿਰਦਾ ਹੈ, ਅਤੇ ਵੱਡੀ ਧੀਰਜ ਨਾਲ ਤੱਕਦਾ ਰਹਿੰਦਾ ਹੈ, ਕਿ ਉਹ ਕਦ ਢੇਰੀ ਹੋਏ, ਅਤੇ ਮੈਂ ਚੱਟ ਕਰ ਜਾਵਾਂ। ਜਦ ਕਿਸੇ ਪ੍ਰਕਾਰ ਦਾ ਬੀ ਮਾਸ ਹੱਥ ਨਹੀਂ ਲਗਦਾ, ਤਾਂ ਬੂਟਿਆਂ ਦੀਆਂ ਜੜ੍ਹਾਂ ਅਤੇ ਤਾੜ ਦੀਆਂ ਕੂੰਬਲੀਆਂ ਨਾਲ ਹੀ ਝੱਟ ਟਪਾ ਲੈਂਦਾ ਹੈ, ਜਾਂ ਕੁਝ ਬੀ ਨਹੀਂ ਮਿਲਦਾ, ਤਾਂ ਸੁਦਾਈ ਹੋਕੇ ਵੱਡਾ ਡਰਾਉਣਾ ਹੋ ਜਾਂਦਾ ਹੈ, ਵਸਤੀਆਂ ਦੇ ਏਧਰ ਓਧਰ ਭੁੱਲੀਆਂ ਰੁੱਲੀਆਂ ਭੇਡਾਂ ਢੂੰਢਦਾ ਫਿਰਦਾ ਹੈ, ਕੁੱਤਾ ਮਿਲਦਾ ਹੈ, ਤਾਂ ਉੱਸੇ ਨੂੰ ਪਾੜ ਖਾਂਦਾ ਹੈ। ਤ੍ਰੀਮਤਾਂ ਅਤੇ ਬਾਲਾਂ ਪੁਰ ਬੀ ਵਾਰ ਕਰ ਬਹਿੰਦਾ ਹੈ। ਇਸ ਦਾ ਬੱਚਾ ਹੱਥ ਲਗ ਜਾਂਦਾ ਹੈ, ਤਾਂ ਸੌਖਾ ਗਿੱਝ ਜਾਂਦਾ ਹੈ, ਅਤੇ ਪਾਲਣ ਵਾਲੇ ਨਾਲ ਬਹੁਤ ਪਿਆਰ ਕੀਤਾ ਕਰਦਾ ਹੈ॥

_______