ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੩ )

ਰਿੱਛ

ਇਹ ਵੱਡਾ ਕੁਸੋਹਣਾ ਜੰਤੂ ਹੈ, ਲੰਮੇ ਲੰਮੇਂ ਵਾਲ, ਗੁਛਿਆਂ ਦੇ ਗੁੱਛੇ ਸਿਰ ਤੇ ਪੇਰਾਂ ਤਕ ਛਾਏ ਹੋਏ, ਨਿੱਕੇ ਨਿੱਕੇ ਕੰਨ, ਲੰਮੀ ਬੂਥੀ, ਛੋਟੀ ਜੇਹੀ ਪੂਛ, ਲੰਮੇ ਅਤੇ ਤਕੜੇ ਨਹੁੰ ਪੁੱਟਣ ਦੇ ਕੰਮ ਦੇ। ਇਹ ਉੱਚੀਆਂ ਥਾਵਾਂ ਪੁਰ ਚੜ੍ਹਨ ਵਿੱਚ ਬੜਾ ਡਾਢਾ ਹੈ। ਬਹੁਤ ਅਜੇਹੀਆਂ ਜਾਤਾਂ ਹਨ, ਕਿ ਜਿਨ੍ਹਾਂ ਦੀਆਂ ਤਲੀਆਂ ਪੁਰ ਵਾਲ ਨਹੀਂ ਹੁੰਦੇ, ਰਿੱਛ ਮਨੁੱਖਾਂ ਵਾਕਰ ਧਰਤੀ ਪੁਰ ਪੈਰ ਚੁੱਕਕੇ ਤੁਰਦੇ ਹਨ। ਪੈਰਾਂ ਦਾ ਚਿੰਨ੍ਹ ਬੀ ਉਹੋ ਜੇਹਾ ਹੁੰਦਾ ਹੈ। ਇਨ੍ਹਾਂ ਵਿਖੇ ਅਤੇ ਅੰਗੁਲੀਆਂ ਦੇ ਭਾਰ ਟੁਰਨ ਵਾਲਿਆਂ ਬਿੱਲੀਆਂ, ਕੁੱਤਿਆਂ, ਲੱਕੜਬੱਗਿਆਂ ਆਦਿਕਾਂ ਵਿਖੇ ਵੱਡਾ ਭੇਦ ਹੈ। ਰਿੱਛ ਦੀ ਤਲੀ ਚੌੜੀ ਅਤੇ ਪੱਧਰੀ ਹੁੰਦੀ ਹੈ, ਇਸੇ ਲਈ ਪਿਛਲੀਆਂ ਲੱਤਾਂ ਦੇ ਭਾਰ ਚੰਗੀ ਤਰ੍ਹਾਂ ਖਲੋ ਜਾਂਦਾ ਹੈ, ਵਧੇਰੇ ਜਦ ਕੋਈ ਵੈਰੀ ਆ ਪੈਂਦਾ ਹੈ, ਤਾਂ ਸਿੱਧਾ ਹੋਕੇ ਅੜ ਜਾਂਦਾ ਹੈ, ਅਤੇ ਖੜਾ ਲੜਦਾ ਹੈ, ਵੈਰੀ ਨੂੰ ਹੱਥਾਂ ਨਾਲ ਫੜਦਾ ਹੈ, ਅਤੇ ਚੌੜੀ ਛਾਤੀ ਨਾਲ ਲਾ ਕੇ ਅਜੇਹਾ ਘੁੱਟਦਾ ਹੈ, ਕਿ ਉਹ ਵਿਚਾਰਾ ਸਾਹ ਘੁੱਟਕੇ ਮਰ ਜਾਂਦਾ ਹੈ। ਭਾਵੇਂ ਰਿੱਛਾਂ ਨੂੰ ਮਾਸ-