ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੪ )

ਅਹਾਰੀਆਂ ਵਿਖੇ ਗਿਣਦੇ ਹਨ, ਪਰ ਇਸਦੀਆਂ ਬਹੁਤੀਆਂ ਜਾਤਾਂ ਏਹ ਵਸਤਾਂ ਵਧੀਕ ਖਾਂਦੀਆਂ ਹਨ, ਜੜ੍ਹ, ਦਾਣੇ, ਫਲ, ਕੀੜੇ ਅਤੇ ਮਾਖਿਓਂ। ਰਿੱਛ ਦਿਨ ਨੂੰ ਪਰਬਤਾਂ ਦੀਆਂ ਕੰਦਰਾਂ, ਬਿਰਛਾਂ ਦੀਆਂ ਪੁਲਾੜਾਂ ਅਤੇ ਮਲ੍ਹਿਆਂ ਵਿਖੇ ਲੁਕੇ ਰਹਿੰਦੇ ਹਨ, ਰਾਤ ਨੂੰ ਖਾੱਜੇ ਦੀ ਭਾਲ ਵਿੱਚ ਨਿਕਲਦੇ ਹਨ। ਇਨ੍ਹਾਂ ਵਿਖੇ ਇਹ ਅਚਰਜ ਸੁਭਾਉ ਹੈ ਕਿ ਜਦ ਵੇਲ੍ਹੇ ਬਹਿੰਦੇ ਹਨ, ਵਧੇਰੇ ਖਾਣ ਤੇ ਮਗਰੋਂ, ਤਾਂ ਅਪਣੇ ਪੰਜੇ ਚੁੰਘਦੇ ਰਹਿੰਦੇ ਹਨ, ਇਸ ਵੇਲੇ ਗੁਰ ਗੁਰ ਗੁਰ ਗੁਰ ਕਰਦੇ ਹਨ, ਇਹ ਅਵਾਜ਼ ਪਰਬਤ ਦੀਆਂ ਕੰਦਰਾਂ ਅਤੇ ਦਰਾੜਾਂ ਵਿੱਚੋਂ ਨਿਕਲਦੀ ਹੋਈ ਦੂਰ ਦੂਰ ਤਕ ਸੁਣਾਈ ਦਿੰਦੀ ਹੈ॥
ਰਿੱਛ ਕਈਆਂ ਪ੍ਰਕਾਰਾਂ ਦੇ ਹਨ, ਪਰ ਭਾਰਤਵਰਖ ਵਿਖੇ ਤ੍ਰੇ ਪ੍ਰਕਾਰ ਦੇ ਪ੍ਰਸਿੱਧ ਹਨ, ਹਿਮਾਲਯ ਗਿਰ ਦਾ ਭੂਰਾ ਅਤੇ ਕਾਲਾ ਰਿੱਛ, ਇਕ ਹੋਰ ਪ੍ਰਕਾਰ ਦਾ ਕਾਲਾ ਰਿੱਛ ਜੋ ਹੋਰਨੀਂ ਥਾਈਂ ਮਿਲਦਾ ਹੈ। ਇਨ੍ਹਾਂ ਵਿੱਚੋਂ ਕੋਈ ਹੋਈ, ਜੇ ਬੱਚੇ ਜੇਹੇਨੂੰ ਫੜਲਈਏ ਤਾਂ ਸੌਖਾ ਗਿੱਝ ਜਾਂਦਾ ਹੈ, ਲੋਕ ਇਨ੍ਹਾਂ ਨੂੰ ਬਾਹਲਾ ਸਿਖਾਉਂਦੇ ਹਨ, ਨਚਾਉਂਦੇ ਹਨ, ਬਹੁਤ ਸਾਰੇ ਕਰਤਬ ਸਿਖਲਾਉਂਦੇ ਹਨ, ਅਤੇ ਬਜਾਰਾਂ ਵਿਖੇ ਲਈ ਰੋਟੀਆਂ ਕਮਾਉਂਦੇ ਫਿਰਦੇ ਹਨ॥