ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੫ )

ਹਿਮਾਲਯ ਦਾ ਭੂਰਾ ਰਿੱਛ ਇਨ੍ਹਾਂ ਤਿੰਨਾਂ ਵਿੱਚੋਂ ਵੱਡਾ ਹੁੰਦਾ ਹੇ, ਉੱਚਿਆਂ ਉੱਚਿਆਂ ਪਰਬਤਾਂ ਪੁਰ ਬਰਫ਼ ਦੇ ਦੁਆਲੇ ਰਹਿੰਦਾ ਹੈ। ਘਾ ਅਤੇ ਬੂਟਿਆਂ ਦੀਆਂ ਜੜ੍ਹਾਂ ਇਸ ਦਾ ਬਹੁਤ ਖਾੱਜਾ ਹੈ। ਜਾਂ ਫਲਾਂ ਦਾ ਸਮਯ ਆ ਜਾਂਦਾ ਹੈ, ਤਾਂ ਫਲ ਖਾਨ ਲਈ ਜੰਗਲਾਂ ਬਿਖੇ ਉਤਰ ਆਉਂਦਾ ਹ, ਸੇਉ, ਖਰੋਟ ਅਤੇ ਬਹੁਤ ਫਲ ਵੱਸੋ ਦੇ ਆਸ ਪਾਸ ਤੇ ਭੀ ਲੈ ਭੱਜਦਾ ਹੈ। ਕੀੜੇ ਬੀ ਇਸਨੂੰ ਭਾਉਂਦੇ ਹਨ, ਅਤ ਉਨ੍ਹਾਂ ਦੀ ਹੀ ਢੂੰਡ ਵਿੱਚ ਪੱਥਰਾਂ ਨੂੰ ਉਲਟਾ ਪੁਲਟਾ ਕਰਦਾ ਹੈ। ਪਾਲੇ ਦੇ ਆਰੰਭ ਵਿਖੇ ਵੱਡਾ ਮੋਟਾ ਡਾਢਾ ਹੋ ਕੇ ਕਿਸੇ ਖੁਆਨ੍ਹੇ ਵਿਖੇ ਜਾ ਬਹਿੰਦਾ ਹੈ, ਸਾਰਾ ਸਿਆਲ ਉੱਥੇ ਹੀ ਪਿਆ ਊਂਘਦਾ ਰਹਿੰਦਾ ਹੈ, ਖਾਨ ਪੀਣ ਦੀ ਬੀ ਕੁਝ ਚਾਹ ਨਹੀਂ ਰੱਖਦਾ, ਨਿਕਲਦੇ ਸਿਆਲ ਇਹ ਵੀ ਨਿਕਲ ਆਉਂਦਾ ਹੈ, ਅਤੇ ਫੇਰ ਖਾਨ ਪੀਣ ਲੱਗ ਪੈਂਦਾ ਹੈ॥
ਹਿਮਾਲਯ ਦਾ ਕਾਲਾ ਰਿੱਛ, ਭੂਰੇ ਰਿੱਛ ਕੋਲੋਂ ਬਹੁਤ ਛੋਟਾ ਹੁੰਦਾ ਹੈ। ਉਨ੍ਹਾਲ ਵਿਖੇ ਪਰਬਤਾਂ ਪੁਰ ਉੱਚੀਆਂ ਉੱਚੀਆਂ ਥਾਵਾਂ ਵਿਖੇ ਰਹਿੰਦਾ ਹੈ, ਅਤੇ ਬਹੁਤਾ ਬਰਫ਼ ਦੇ ਆਸ ਪਾਸ ਫਿਰਦਾ ਦਿਸਦਾ ਹੈ, ਪਰ ਸਿਆਲ ਵਿਖੇ ਜਿਉਂ ਜਿਉਂ ਬਰਫ਼ ਝਿਕ ਵਿਖੇ ਪੈਣ ਲਗਦੀ ਹੈ, ਇਹ