ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੬ )

ਬੀ ਹਠਲੀਆਂ ਘਾਟੀਆਂ ਵਿੱਚ ਉਤਰ ਆਉਂਦਾ ਹੈ, ਅਨੇਕ ਪ੍ਰਕਾਰ ਦੀਆਂ ਜੜ੍ਹਾਂ, ਅਨਾਜ ਅਤੇ ਫਲ ਖਾਕੇ ਨਿਰਬਾਹ ਕਰਦਾ ਹੈ, ਫਲ ਤੋੜਨ ਲਈ ਰੁੱਖਾਂ ਪੁਰ ਬੀ ਚੜ੍ਹ ਜਾਂਦਾ ਹੈ। ਇਸਨੂੰ ਮਖੀਰ ਬਹੁਤ ਭਾਉਂਦਾ ਹੈ, ਪਹਾੜੀਏ ਲੋਕ ਜੋ ਮਧੁਮੱਖੀਆਂ ਪਾਲਦੇ ਹਨ, ਅਤੇ ਮਖੀਰਾਂ ਦੇ ਬਚਾਉ ਲਈ ਆਪਣੀਆਂ ਝੁੱਗੀਆਂ ਦੀਆਂ ਕੰਧਾਂ ਵਿਖ ਘਰ ਬਣਾ ਦਿੰਦੇ ਹਨ, ਇਹ ਕਦੇ ਉਨ੍ਹਾਂ ਵਿੱਚੋਂ ਮਾਖਿਓਂ ਕੱਢ ਲੈਂਦਾ ਹੈ, ਕਿਸੇ ਵੇਲੇ ਭੇਡ ਬੱਕਰੀ ਨੂੰ ਵੀ ਮਾਰ ਸਿੱਟਦਾ ਹੈ, ਪਰ ਬਾਹਲਾ ਮਾਸ ਨਹੀਂ ਖਾਂਦਾ ਇਸ ਦੀਆਂ ਅੱਖਾਂ ਵਿਖੇ ਜੋਤ ਘੱਟ ਹੁੰਦੀ ਹੈ, ਹਾਂ ਸੁੰਘਣ ਦੀ ਸ਼ਕਤਿ ਤ੍ਰਿੱਖੀ ਹੁੰਦੀ ਹੈ, ਵਾਉ ਦੇ ਵੇਗ ਦੀ ਵੱਲੋਂ ਕੋਈ ਇਸ ਦੀ ਵੱਲ ਨੂੰ ਜਾਂਦਾ ਹੋਏ, ਤਾਂ ਕੰਨ ਖੜੇ ਕਰ ਲੈਂਦਾ ਹੈ, ਜੇ ਇਸ ਪੁਰ ਹੱਲਾ ਕਰੋ ਤਾਂ ਵੱਡੇ ਬਲ ਨਾਲ ਸਾਮ੍ਹਣਾ ਕਰਦਾ ਹੈ। ਬਹੁਤਾ ਮਨੁੱਖ ਦੇ ਸਿਰ ਪੁਰ ਪੰਜਾ ਮਾਰਦਾ ਹੈ, ਖੋਪਰੀ ਦੀ ਖੱਲ ਵਾਲਾਂ ਸਣੇ ਉਡਾ ਲੈ ਜਾਂਦਾ ਹੈ, ਅਤੇ ਰੂਪ ਅਜੇਹਾ ਵਿਗਾੜ ਦਿੰਦਾ ਹੈ, ਕਿ ਦਖਣ ਤੇ ਡਰ ਆਉਂਦਾ ਹ॥
ਦੂਜੀ ਪ੍ਰਕਾਰ ਦੇ ਕਾਲੇ ਰਿੱਛ ਅਜੇਹੀ ਥਾਂ ਬਹੁਤ ਹੀ ਹੁੰਦੇ ਹਨ, ਕਿ ਜਿੱਥੇ ਪਹਾੜੀਆਂ, ਪਥਰੀਲੀਆਂ