ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੮ )

ਬੀ ਬਰਫ਼ ਦੇ ਪਰਬਤਾਂ ਦੇ ਪਰਬਤ ਪਏ ਰਹਿੰਦੇ ਹਨ, ਕੋਹਾਂ ਤੀਕਰ ਪਾਣੀ ਜੰਮਿਆਂ ਰਹਿੰਦਾ ਹ, ਉੱਥੇ ਅਜੇਹੇ ਰਿੱਛ ਰਹਿੰਦੇ ਹਨ। ਇਨ੍ਹਾਂ ਦੀਆਂ ਤਲੀਆਂ ਪੁਰ ਮੋਟੇ ਮੋਟੇ ਵਾਲ ਹੁੰਦੇ ਹਨ, ਇਸ ਕਾਰਨ ਤਿਲਕਣੀ ਬਰਫ਼ ਪੁਰ ਚੰਗੀ ਤਰ੍ਹਾਂ ਦੌੜ ਸਕਦੇ ਹਨ, ਪਾਣੀ ਵਿਖੇ ਤੁਰਦੇ ਬੀ ਹਨ, ਅਤੇ ਟੁੱਬੀ ਬੀ ਮਾਰ ਜਾਂਦੇ ਹਨ। ਕਦੇ ਕਦੇ ਸਹੇ ਨੂੰ ਪਕੜ ਲਾਂਦੇ ਹਨ, ਅਤੇ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ ਕੱਢਕੇ ਖਾ ਜਾਂਦੇ ਹਨ, ਪਰ ਇਨ੍ਹਾਂ ਦਾ ਖਾਜਾ ਬਹੁਤ ਮੱਛੀਆਂ ਯਾ ਦਰਿਆਈ ਵੱਛਾ ਹੈ। ਇਹ ਬੀ ਇਕ ਅਚਰਜ ਜੰਤੂ ਹੈ, ਇਸਦਾ ਬ੍ਰਿਤਾਂਤ ਬੀ ਅੱਗੇ ਆਉਂਦਾ ਹੈ॥

---


ਗਾਹਲੜ

ਇਹ ਅਚਰਜ ਚੁਸਤ ਅਤੇ ਚੰਚਲ ਹੁੰਦਾ ਹੈ, ਹਿੰਦੁਸਤਾਨ ਵਿਖੇ ਕਈ ਪ੍ਰਕਾਰ ਦੇ ਹੁੰਦੇ ਹਨ, ਹਰ ਪ੍ਰਕਾਰ ਦੇ ਗਾਹਲੜ ਦਾ ਬਿੱਤ ਅਤੇ ਰੰਗ ਵੱਖੋ ਵੱਖਰਾ ਹੁੰਦਾ ਹੈ। ਪਰ ਘਸਮੈਲੇ ਰੰਗ ਦਾ ਨਿੱਕਾ ਗਾਹਲੜ ਬਹੁਤੀ ਥਾਈਂ ਵੇਖਣ ਵਿੱਚ ਆਉਂਦਾ ਹੈ। ਉਸਦੀ ਪਿੱਠ ਪੁਰ ਕਾਲੀਆਂ