ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੯ )

ਕਾਲੀਆਂ ਧਾਰੀਆਂ ਹੁੰਦੀਆਂ ਹਨ। ਇਸਦੀ ਚੁਸਤੀ ਅਤੇ ਤ੍ਰਿਖਾਪਣ ਵੇਖਕੇ ਮਨ ਪਰਸੰਨ ਹੁੰਦਾ ਹੈ। ਉਹ ਬੜਾ ਚੰਚਲ ਅਤੇ ਚਪਲ ਹੈ, ਅਤਿ ਹੀ ਨਿਡਰ ਅਤੇ ਵੇਸਲਾ। ਦੇਖਦਾ ਹੈ, ਕਿ ਕੁੱਤਾਂ ਛਾਹ ਵੱਟੀ ਆਉਂਦਾ ਹੈ, ਤੇ ਅਣਜਾਣ ਬਣ ਜਾਂਦਾ ਹੈ, ਜਦ ਸਿਰ ਉੱਪਰ ਹੀ ਆ ਪਹੁੰਚਦਾ ਹੈ, ਤਾਂ ਚੀਂ ਚੀਂ ਕਰਕੇ ਭੱਜਦਾ ਹੈ, ਏਧਰ ਓਧਰ ਕਿਸੇ ਰੁੱਖ ਪੁਰ ਦੋੜ ਕੇ ਚੜ੍ਹ ਜਾਂਦਾ ਹੈ, ਅਤੇ ਅਵੱਸ਼ ਮੁੜ ਮੁੜ ਵੈਰੀ ਵੱਲ ਤੱਕਦਾ ਜਾਂਦਾ ਹੈ, ਜਾਣੋ ਖਿਝਾਉਣ ਲਈ ਮੂੰਹ ਚੜਾਉਂ ਦਾ ਹੈ॥
ਜਾਂ ਕਿਸੇ ਬਿਰਛ ਦੀ ਡਾਲ ਪੁਰ ਪੈਰਾਂ ਦੇ ਭਾਰ ਬਹਿੰਦਾ ਹੈ, ਅਤੇ ਨਿਕਿਆਂ ਨਿਕਿਆਂ ਪੰਜਿਆਂ ਵਿਖੇ ਕੋਈ ਨਿੱਗਰ ਫਲ ਫੜਿਆ ਹੁੰਦਾ ਹੈ, ਤਾਂ ਵੇਖੋ! ਲੰਮਿਆਂ ਲੰਮਿਆਂ ਤ੍ਰਿੱਖਿਆਂ ਦੰਦਾਂ ਨਾਲ ਉਸ ਦੇ ਕਰੜੇ ਛਿੱਲੜ ਨੂੰ ਕਿੱਕੁਰ ਕੁਤਰਦਾ ਹੈ। ਇਸ ਦੇ ਕੁਤਰੇ ਹੋਏ ਫਲ ਯਾ ਕਿਸੇ ਦਾਣੇ ਨੂੰ ਚਾਓ, ਦੇਖੋ ਜਿਨ੍ਹਾਂ ਦੰਦੀਆਂ ਨਾਲ ਕੁਤਰਿਆ ਹੈ, ਕੇਹੇ ਉਨ੍ਹਾਂ ਦੇ ਚਿੰਨ੍ਹ ਪਰਤੀਤ ਹੁੰਦੇ ਹਨ। ਤੁਹਾਨੂੰ ਸਹੇ ਦਾ ਬ੍ਰਿਤਾਂਤ ਚੇਤੇ ਹੈ? ਇਹ ਬੀ ਸਹੇ, ਚੂਹੇ ਅਤੇ ਚੂਹੀ ਵਾਕਰ ਕੁਤਰਨ ਵਾਲਿਆਂ ਜੰਤੂਆਂ ਵਿਚੋਂ ਹੈ। ਕੇਹੀਆਂ ਹੀ ਨਗਰ ਵਸਤਾਂ ਹੋਣ ਪਰ ਅਜੇਹੀਆਂ