ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੩੦ )

ਬਹੁਤ ਘੱਟ ਹੋਣਗੀਆਂ ਕਿ ਜਿਨ੍ਹਾਂ ਵਿਖੇ ਇਸ ਦੇ ਛੈਣੀ ਜੇਹੇ ਤ੍ਰਿੱਖੇ ਦੰਦ ਖੁੱਭ ਨਾ ਜਾਨ॥
ਤੁਸੀਂ ਜਰੂਰ ਕਹੋਗੇ, ਕਿ ਜਦ ਗਾਹਲੜ ਹੋਰਨਾਂ ਕੁਤਰਨ ਵਾਲਿਆਂ ਜਨੌਰਾਂ ਵਾਕਰ ਸਦਾ ਦੰਦ ਚਲਾਈ ਜਾਂਦਾ ਹੈ ਅਤੇ ਸਭਨਾਂ ਤਰ੍ਹਾਂ ਦੀਆਂ ਨਿੱਗਰ ਵਸਤਾਂ ਨੂੰ ਕੁਤਰਦਾ ਰਹਿੰਦਾ ਹੈ ਤਾਂ ਓਹ ਘਸਕੇ ਖੁੰਡੇ ਕਿਉਂ ਨਹੀਂ ਹੋ ਜਾਂਦੇ? ਤ੍ਰਖਾਣ ਆਪਣੀ ਛੈਣੀ ਨੂੰ, ਮੋਚੀ ਆਪਣ ਰੰਬੀ ਦੂੰ ਤ੍ਰਿੱਖੀ ਕਰਦਾ ਹੈ, ਅਤੇ ਜੋ ਤ੍ਰਿੱਖੀ ਧਾਰ ਵਾਲਾ ਸੰਦ ਹੈ, ਘਸਦਾ ਘਸਦਾ ਖੁੰਡਾ ਹੋ ਜਾਂਦਾ ਹੈ, ਗਾਹਲੜ ਤਾਂ ਆਪਣਿਆਂ ਦੰਦਾਂ ਨੂੰ ਕਦੇ ਤ੍ਰਿੱਖੇ ਨਹੀਂ ਕਰਦਾ। ਹਾਂ, ਉਹ ਨਹੀਂ ਕਰਦਾ, ਪਰਮੇਸੁਰ ਨੇ ਉਸਦੇ ਦੰਦ ਅਚਰਜ ਚਤੁਰਾਈ ਨਾਲ ਬਣਾਏ ਹਨ, ਉਨ੍ਹਾਂ ਦਾ ਬਾਹਰਲਾ ਪਾਸਾ ਬਹੁਤ ਨਿੱਗਰ ਹੈ, ਇਸ ਲਈ ਘੱਟ ਘਸਦਾ ਹੈ, ਅੰਦਰਲਾ ਪਾਸਾ ਨਰਮ ਹੈ, ਉਹ ਜਿਉਂ ਜਿਉਂ ਘਸਦਾ ਹੈ, ਦੰਦ ਵਿੰਗੇ ਹੁੰਦੇ ਜਾਂਦੇ ਹਨ, ਅਤੇ ਸਾਮ੍ਹਣੀ ਧਾਰ ਤ੍ਰਿੱਖੀ ਰਹਿੰਦੀ ਹੈ। ਜਦ ਤੁਸੀਂ ਹਿੰਦੁਸਤਾਨੀ ਲਿੱਖਣ ਬਨਾਉਂਦੇ ਹੋ, ਤਾਂ ਵੇਖੋ, ਇਕ ਵੱਲੋਂ ਛਿੱਲਦੇ ਜਾਂਦੇ ਹੋ, ਦੂਜਾ ਪਾਸਾ ਤ੍ਰਿੱਖਾ ਅਤੇ ਪਤਲਾ ਹੁੰਦਾ ਜਾਂਦਾ ਹੈ। ਫੇਰ ਤੁਸੀ ਕਹੋਗੇ ਕਿ ਜਦ ਘਸਦੇ ਹਨ ਤਾਂ ਨਾਲ ਨਾਲ ਛੋਟੇ ਹੰਦੇ