ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੩੨ )

ਨੂੰ ਅਣੋਖੀ ਖੇਡ ਅਤੇ ਨਵਾਂ ਤਮਾਸ਼ਾ ਜਾਣਦੇ ਹਨ। ਇੱਥੇ ਦੇ ਚਿੱਤ੍ਰਕਾਰ ਇਸਦੀ ਪੂਛ ਦਿਆਂ ਵਾਲਾਂ ਦੀ ਲਿੱਖਣ ਬਣਾਉਂਦੇ ਹਨ, ਸੋਹਣੀਆਂ ਸੋਹਣੀਆਂ ਮੂਰਤਾਂ ਲਿਖਦੇ ਹਨ, ਏਹ ਲੋਕ ਇਸਦੀ ਪੂਛਦੇ ਕਾਰਣ ਖੱਟ ਖਾਂਦੇ ਹਨ॥

________

ਚੁਕਚੂੰਦਰ

ਰਤੀ ਸੁਣਨਾਂ! ਇਹ ਚਿਲ ਚਿਲ ਚਿਲ ਚਿਲ ਦੀ ਕਹੀ ਅਵਾਜ ਆਉਂਦੀ ਹੈ, ਅਲਮਾਰੀ ਦੇ ਪਿੱਛੇ ਜਰੂਰ ਕੋਈ ਜਨੌਰ ਹੋਇਗਾ। ਰਤੀ ਸੋਟੀ ਨਾਲ ਖੜਕਾ ਦੇਓ ਕਿ ਦੌੜ ਜਾਏ। ਦੇਖੋ! ਦੇਖੋ! ਔਹ ਨੱਠਾ ਜਾਂਦਾ ਹੈ, ਓਹੋ ਕੇਹੀ ਸੜੀ ਹੋਈ ਦੁਰਗੰਧ ਆਈ ਹੈ, ਇਹ ਚਕਚੂੰਧਰ ਹੈ। ਬਿੱਲੀ ਨੂੰ ਨਾ ਬੁਲਾਓ, ਉਹ ਇਹਦਾ ਸ਼ਿਕਾਰ ਨਹੀਂ ਕਰੇਗੀ। ਚੂਹੀਆਂ ਚਾਹੀਆਂ ਨੂੰ ਬਿੱਲੀ ਮਾਰ ਲੈਂਦੀ ਹੈ ਪਰ ਇਸਦੀ ਦੁਰਗੰਧਿ ਤੇ ਉਸਨੂੰ ਬੀ ਘੇਰਨੀ ਆਉਂਦੀ ਹੈ, ਇਸ ਦੁਰਗੰਧਿ ਦੇ ਕਾਰਣ ਇਹ ਬਿਚਾਰਾ ਡਰਾਕਲ ਜਨੌਰ ਬਚ ਰਹਿੰਦਾ ਹੈ। ਕਦੇ ਤੁਸਾਂ ਇਸਨੂੰ ਧ੍ਯਾਨ ਨਾਲ ਡਿੱਠਾ ਹੋਇਗਾ ਤਾਂ ਮਲੂਮ ਕੀਤਾ ਹੋਇਗਾ ਕਿ ਇਸਦੀ ਬੂਥੀ ਕੇਹੀ ਲੰਮੀ ਅਤੇ ਗੋਲ ਮੋਲ ਹੈ,