ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੪ )

ਚਕਚੂੰਧਰ ਦੇ ਪੈਰ ਨਿੱਕੇ ਨਿੱਕੇ ਪਤਲੇ ਪਤਲੇ ਹਨ। ਇਹ ਬੀ ਸਾਰਿਆਂ ਕੀੜੇ ਭੱਖ ਜਨੌਰਾਂ ਦੀ ਤਰ੍ਹਾਂ ਜਿੱਕੁਰ ਰਿੱਛ ਚਲਦਾ ਹੈ ਭੋਂ ਪੁਰ ਪੈਰ ਰਖਕੇ ਚਲਦੀ ਹੈ, ਕੁੱਤੇ, ਬਿੱਲੀ, ਲੱਕੜ ਬੱਗੇ ਵਾਕਰ ਪੰਜੇ ਟੇਕਕੇ ਨਹੀਂ ਚਲਦੀ। ਇਸਦੀਆਂ ਦੋਹਾਂ ਵੱਖੀਆਂ ਵਿੱਚ ਖੱਲ ਦੇ ਹੇਠਾਂ ਗਦੂਦ ਹੁੰਦੀ ਹੈ, ਉੱਸੇ ਵਿੱਚੋਂ ਇਹ ਦੁਰਗੰਧਿ ਨਿਕਲਦੀ ਹੈ। ਇਸ ਦੀ ਗੰਧਿ ਵਿੱਚੋਂ ਕਸਤੂਰੀ ਦੀ ਗੰਧਿ ਵਾਕਰ ਲਪਕ ਆਉਂਦੀ ਹੈ, ਪਰ ਸੜੀ ਹੋਈ ਅਤੇ ਅਣਭਾਉਂਦੀ ਹੁੰਦੀ ਹੈ। ਇਸ ਦੀ ਗੰਧਿ ਵਿਖੇ ਅਜੇਹੀ ਸ਼ਕਤਿ ਹੈ ਕਿ ਜਿਸ ਵਸਤੂ ਪੁਰੋਂ ਇਕ ਵਾਰ ਚਕਚੂੰਧਰ ਲੰਘ ਜਾਏ ਤੁਰਤ ਉਸ ਵਿਖੇ ਰਚ ਜਾਂਦੀ ਹੈ, ਜੇ ਕਿਸੇ ਪਾਣੀ ਦੇ ਭਾਂ ਪੁਰ ਦੀ ਹੋਕੇ ਜਾਏ ਤਾਂ ਜਲ ਅਜੇਹੀ ਗੰਧਿਵਾਲਾ ਹੋ ਜਾਂਦਾ ਹੈ,ਕਿ ਪੀੱਤਾ ਨਹੀਂ ਜਾਂਦਾ, ਅਤੇ ਸੁਹਲ ਸੁਭਾਉ ਲੋਕ ਤਾਂ ਮੂੰਹ ਨਾਲ ਬੀ ਨਹੀਂ ਲਾ ਸਕਦੇ ਸਗਵਾਂ ਇਹ ਬੀ ਕਹਿੰਦੇ ਹਨ ਕਿ ਬੋਤਲ ਦਾ ਮੂੰਹ ਗੱਟੇ ਨਾਲ ਬੰਦ ਹੋਇ, ਅਤੇ ਚਕਚੂੰਧਰ ਉਪਰੋਂ ਫਿਰ ਜਾਏ, ਤਾਂ ਜੋ ਵਸਤੂ ਬੋਤਲ ਦੇ ਅੰਦਰ ਹੈ ਉਹ ਬੀ ਮੁਸ਼ਕ ਜਾਂਦੀ ਹੈ। ਆਟਾ ਯਾ ਹੋਰ ਕੋਈ ਖਾਣ ਵਾਲੀ ਵਸਤ ਇਸ ਨਾਲ ਛੁਹ ਜਾਏ ਤਾਂ ਚਿਰਾਂ ਤਕ ਉਸ ਵਿਖੇ ਦੁਰਗੰਧਿ