ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੫ )

ਰਹਿੰਦੀ ਹੈ, ਅਤੇ ਉਹ ਖਾਣ ਦੇ ਜੋਗ ਨਹੀਂ ਰਹਿੰਦੀ॥
ਇਹਦਾ ਰੰਗ ਮਿੱਟੀ ਜੇਹਾ ਹੁੰਦਾ ਹੈ, ਪਰ ਵਾਲਾਂ ਦੀਆਂ ਨੋਕਾਂ ਰਤੀ ਲਾਲ ਭਾਹ ਮਾਰਦੀਆਂ ਹਨ, ਅਤੇ ਉਨ੍ਹਾਂ ਦਾ ਰੰਗ ਤ੍ਰਿਖੀ ਲੋ ਵਿਖੇ ਚੰਗੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਇਸਦਾ ਡੀਲ ਭਿੰਨ ਭਿੰਨ ਤਰ੍ਹਾਂ ਦਾ ਹੁੰਦਾ ਹੈ, ਪਰ ਪ੍ਰਸਿੱਧ ਚਕਚੂੰਧਰ ਪੂਛ ਸਣੇ ੧੦ ਇੰਚ ਲੰਮੀ ਹੁੰਦੀ ਹੈ। ਚਕਚੂੰਧਰ ਗਰਮ ਦੇਸਾਂ ਵਿਖੇ ਹੁੰਦੀ ਹੈ, ਠੰਢ ਇਸਨੂੰ ਬਹੁਤ ਅਕਾਉਂਦੀ ਹੈ। ਤੁਸਾਂ ਸੋਚਿਆ ਹੋਇਗਾ, ਕਿ ਸਰਦੀ ਵਿਖੇ ਇਸ ਦੀ ਅਵਾਜ਼ ਘੱਟ ਸੁਨਣ ਵਿਖੇ ਆਉਂਦੀ ਹੈ, ਜਿਉਂ ਜਿਉਂ ਗਰਮੀ ਆਉਂਦੀ ਹੈ, ਏਹ ਬੀ ਘਰਾਂ ਵਿਖੇ ਵਧਦੀਆਂ ਜਾਂਦੀਆਂ ਹਨ। ਦਿਨ ਨੂੰ ਮੋਰੀਆਂ ਵਿਖੇ, ਖੁੱਡਾਂ ਵਿਖੇ, ਅਨ੍ਹੇਰੀਆਂ ਕੋਠੜੀਆਂ ਵਿਖੇ, ਯਾ ਸੰਦੂਕਾਂ ਅਤੇ ਸਫ਼ਾਂ ਦੇ ਹੇਠਾਂ ਅਤੇ ਜਿੱਥੇ ਆਸਰਾ ਪਾਉਂਦੀ ਹੈ ਲੁਕ ਰਹਿੰਦੀ ਹੈ। ਰਾਤ ਨੂੰ ਸ਼ਿਕਾਰ ਲਈ ਬਾਹਰ ਨਿਕਲਦੀ ਹੈ। ਇਹ ਇਕਤਰ੍ਹਾਂ ਗੁਣਕਾਰ ਬੀ ਹੈ, ਕਿਉਂਕਿ ਝੀਂਗੜਾਂ, ਗੁਬਰੀਲਿਆਂ, ਮੱਛਰਾਂ ਅਤੇ ਹੋਰਨਾਂ ਕੀੜਿਆਂ ਦਾ ਸ਼ਿਕਾਰ ਕਰਦੀ ਹੈ॥

_______