ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੬ )

ਕੰਗਰੂ

ਇਹ ਹੋਰ ਹੀ ਤਰ੍ਹਾਂ ਦਾ ਜਨੌਰ ਹੈ, ਹਿੰਦੁਸਤਾਨ ਵਿਖੇ ਅਜੇਹਾ ਕੋਈ ਜਨੌਰ ਨਹੀਂ ਦਿਸਦਾ। ਹਰਨ ਦੀ ਨੁਹਾਰ[1] ਜੇਹੀ ਪਿਆਰੀ ਪਿਆਰੀ ਨੁਹਾਰ, ਗੋਲ ਲਮੂਤਰਾ ਅਕਾਰ, ਨਿੱਕੇ ਨਿੱਕੇ ਹੱਥ, ਲੰਮੇ ਲੰਮੇ ਤਕੜੇ ਪੈਰ ਅਤੇ ਲੱਤਾਂ, ਚੌੜੀ ਅਤੇ ਵੱਡੀ ਲੰਮੀ ਪੂਛ। ਜਦ ਪੂਛ ਅਤੇ ਪੈਰਾਂ ਦੇ ਭਾਰ ਸਿੱਧਾ ਖਲੋਂਦਾ ਹੈ, ਤਾਂ ਨਿੱਕੇ ਨਿੱਕੇ ਹੱਥ ਹਿੱਕ ਪੁਰ ਲਟਕੇ ਹੋਏ ਕੇਹੇ ਸੋਹਨੇ ਪ੍ਰਤੀਤ ਹੁੰਦੇ ਹਨ। ਇਸਦਿਆਂ ਹੱਥਾਂ ਪੈਰਾਂ ਦੀ ਬਣਾਉਟ ਦੇਖਕੇ ਤੁਸੀਂ ਕਹਿੰਦੇ ਹੋਵੋਗੇ, ਕਿ ਇਸ ਦੇ ਹੱਥ ਦੌੜਨ ਵਿਖੇ ਕੰਮ ਦੇ ਨਹੀਂ, ਜਦ ਉਹ ਚੌਹਾਂ ਪੈਰਾਂ ਨਾਲ ਚਲਦਾ ਹੈ, ਤਾਂ ਲਟਕਾਉਂਦਾ ਪਟਕਾਉਂਦਾ ਕੋਝਾ ਪ੍ਰਤੀਤ ਹੁੰਦਾ ਹੈ, ਪਰ ਜਦ ਵੈਰੀ ਪਿੱਛਾ ਕਰਦਾ ਹੈ, ਤਾਂ ਅਚਰਜ ਪ੍ਰਕਾਰ ਦੀਆਂ ਵੱਡੀਆਂ ਵੱਡੀਆਂ ਚੌਂਕੜੀਆਂ ਭਰਦਾ ਬਰਾਬਰ ਚਲਿਆ ਜਾਂਦਾ ਹੈ, ਇਹ ਗੱਲ ਪਿਛਲਿਆਂ ਪੈਰਾਂ ਅਤੇ ਪੂਛ ਦੇ ਹੀ ਕਾਰਣ ਹੁੰਦੀ ਹੈ। ਇਕ ਇਕ


  1. ਸ਼ਕਲ