ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੭ )

ਚੌਂਕੜੀ ਯਾ ਛਲਾਂਗ ਵੀਹਾਂ ਵੀਹਾਂ ਫੁੱਟਾਂ ਕਲੋਂ ਘੱਟ ਨਹੀਂ ਹੁੰਦੀ, ਅਤੇ ਅਠਾਰਾਂ ਮੀਲਾਂ ਤੇ ਉਰੇ ਸਾਹ ਨਹੀਂ ਲੈਂਦਾ। ਇਸ ਦੌੜ ਪੁਰ ਧ੍ਯਾਨ ਕਰੋ, ਤਾਂ ਘੱਟ ਹੀ ਵੈਰੀ ਹੋਣਗੇ, ਜੋ ਇਸ ਨੂੰ ਫੜ ਸਕਦੇ ਹਨ, ਫੇਰ ਬੀ ਕੰਗਰੂ ਮਾਰ ਕੁੱਤੇ ਪ੍ਰਸਿੱਧ ਹਨ, ਇਨ੍ਹਾਂ ਨੂੰ ਉੱਸੇ ਦੇ ਸ਼ਿਕਾਰ ਕਰਨ ਲਈ ਪਾਲਦੇ ਅਤੇ ਗਿਝਾਉਂਦੇ ਹਨ, ਅਤੇ ਓਹ ਥੱਕਨ ਤੇ ਬਿਨਾਂ ਹੀ ਇਸ ਦੇ ਮਗਰ ਨੱਠੇ ਜਾਂਦ ਹਨ, ਜਾਂ ਅਜੇਹੇ ਥਾਂ ਘੇਰੇ ਵਿੱਚ ਆ ਜਾਂਦਾ ਹੈ, ਕਿ ਕਿਸੇ ਪਾਸੇ ਨਿਕਲ ਨਹੀਂ ਸਕਦਾ, ਤਾਂ ਹਾਰਕੇ ਸਾਮਣਾ ਕਰਦਾ ਹੈ, ਪਰ ਉਨ੍ਹਾਂ ਦੇ ਵੱਸ ਵਿੱਚ ਆ ਜਾਂਦਾ ਹੈ॥
ਇਸਦੇ ਸ਼ਿਕਾਰ ਵਿਖੇ, ਜੋ ਚੁਸਤੀ ਅਤੇ ਵਰਿਆਮੀ ਇਸ ਕੋਲੋ ਅਤੇ ਇਸ ਦੇ ਸ਼ਿਕਾਰੀਆਂ ਕੋਲੋਂ ਪ੍ਰਗਟ ਹੁੰਦੀ ਹੈ, ਉਹ ਵੇਖਣ ਦੇ ਯੋਗ ਹੈ। ਜਾਂ ਬਹੁਤ ਤੰਗ ਹੁੰਦਾ ਹੈ, ਤਾਂ ਪਾਣੀ ਵਿਖੇ ਛਾਲ ਮਾਰਦਾ ਹੈ, ਇਸ ਵੇਲੇ ਚੰਗੇ ਸਿਖਲਾਏ ਹੋਏ ਕੁੱਤੇ ਚਾਹੀਦੇ ਹਨ, ਕਿਉਂਕਿ ਪਾਣੀ ਵਿਖੇ ਜਾਕੇ ਉਹ ਖੜਾ ਹੋ ਜਾਂਦਾ ਹੈ, ਅਤੇ ਉਨ੍ਹਾਂਦਾ ਰਾਹ ਤੱਕਦਾ ਹੈ, ਜਾਂ ਕੋਈ ਕੁੱਤਾ ਤਰਦਾ ਤਰਦਾ ਇਸ ਦੇ ਕੋਲ ਪਹੁੰਚਦਾ ਹੈ, ਤਾਂ ਦੋਵੇਂ ਹੱਥ ਚੁੱਕ ਕੇ ਉਸ ਪੁਰ