ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੮ )

ਪੈਂਦਾ ਹੈ, ਅਤੇ ਪਾਣੀ ਦੇ ਅੰਦਰ ਐਂਨੀ ਦੇਰ ਤੀਕ ਉਸਨੂੰ ਡੋਬੀ ਰੱਖਦਾ ਹੈ, ਕਿ ਕੁੱਤਾ ਸਾਹ ਘੁੱਟਣ ਤੇ ਮਰ ਜਾਂਦਾ ਹੈ। ਇਸ ਦਾ ਨਰ ਬੜਾ ਵਰਿਆਮ ਹੁੰਦਾ ਹੈ, ਜੇ ਜਲ ਵਿਖੇ ਨਾ ਪੁੱਜ ਸੱਕੇ ਤਾਂ ਕਿਸੇ ਬਿਰਛ ਦੇ ਨਾਲ ਪਿੱਠ ਟੇਕ ਕੇ ਖੜਾ ਹੋ ਜਾਂਦਾ ਹੈ, ਇਸ ਵੇਲੇ ਬੀ ਬੜਾ ਔਖਾ ਕੁੱਤਿਆਂ ਦੇ ਵੱਸ ਵਿੱਚ ਆਉਂਦਾ ਹੈ। ਹੱਥਾਂ ਨਾਲ ਪਕੜਦਾ ਹੈ, ਅਤੇ ਤਕੜੀਆਂ ਲੱਤਾਂ ਨਾਲ ਉਨ੍ਹਾਂ ਨੂੰ ਲਤਾੜਦਾ ਹੈ, ਐਥੇ ਤਕ ਕਿ ਕਦੇ ਇੱਕੋ ਵਾਰ ਕੁੱਤੇ ਦਾ ਨਾਸ ਕਰ ਦਿੰਦਾ ਹੈ, ਪਰ ਮਦੀਨ ਵੱਡੀ ਡਰਾਕਲ ਹੁੰਦੀ ਹੈ, ਉਹ ਵਿਚਾਰੀ ਤਾਂ ਕਿਸੇ ਵੇਲੇ ਡਰ ਕੇ ਹੀ ਮਰ ਜਾਂਦੀ ਹੈ॥
ਕੰਗਰੂ ਕਈਆਂ ਅਕਾਰਾਂ ਦੇ ਹੁੰਦੇ ਹਨ, ਵੱਡੇ ਡੀਲ ਵਾਲੇ ਵੱਡੇ ਬੱਕਰੇ ਦੇ ਲਗਭਗ ਹੁੰਦੇ ਹਨ, ਸਿੱਧੇ ਖੜੇ ਹੁੰਦ ਹਨ, ਤਾਂ ਮਨੁੱਖ ਜੇਡੇ ਦਿਸਦੇ ਹਨ। ਕੰਗਰੂ ਦਾ ਮਾਸ ਬਹੁਤ ਸੁਆਦੀ ਹੁੰਦਾ ਹੈ, ਖੱਲ ਪੁਰ ਚੂਹੇ ਦੇ ਰੰਗ ਦੀ ਕੂਲੀ ਕੂਲੀ ਲੂੰਈ ਹੁੰਦੀ ਹੈ, ਉਸਨੂੰ ਕਮਾਕੇ ਚਮੜਾ ਬਣਾਉਣ ਤੇ ਬਹੁਤ ਨਰਮ ਨਰੀ ਬਣ ਸਕਦੀ ਹੈ, ਇਸ ਜਨੌਰ ਵਿਖੇ ਇਕ ਵੱਡੀ ਗੱਲ ਇਹ ਹੈ, ਕਿ ਪੂਛ ਜੋ ਵਡੀ ਤਕੜੀ ਹੁੰਦੀ ਹੈ, ਪੈਰਾਂ ਦਾ ਕੰਮ ਦਿੰਦੀ ਹ।