ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੦ )

ਸੀਲ ਅਰਥਾਤ ਜਲਚਰ ਵੱਛਾ

ਇਸ ਦੀ ਸੂਰਤ ਦੇਖਕੇ ਤੁਸੀਂ ਅਚਰਜ ਕਰਕੇ ਬੋਲ ਉੱਠੋਗੇ ਕਿ ਹੈਂ! ਇਹ ਕੇਹਾ ਜਨੌਰ ਹੈ! ਧੜ ਮੱਛੀ ਦੇ ਧੜ ਜੇਹਾ, ਸਿਰ ਕੁੱਤੇ ਦੇ ਸਿਰ ਵਰਗਾ, ਇਹ ਕ ਵਸਤੁ ਹੈ? ਮੱਛੀ ਹੈ? ਯਾ ਕੋਈ ਥਲ ਦਾ ਜਨੌਰ ਹੈ? ਸੱਚ ਮੱਚ ਇਸਦੀ ਨੁਹਾਰ ਵੇਖਕੇ ਸਿਆਣਨਾ ਬਹੁਤ ਔਖਾ ਹੈ, ਕਿ ਸੱਚ ਮੁੱਚ ਇਹ ਕੇਹਾ ਜਨੌਰ ਹੈ। ਜੇ ਧ੍ਯਾਨ ਨਾਲ ਦੇਖੀਏ, ਤਾਂ ਪ੍ਰਤੀਤ ਹੁੰਦਾ ਹੈ, ਕਿ ਉਹ ਦੁਧ ਚੁੰਘਾਉਣ ਵਾਲਾ ਜਨੌਰ ਹੈ, ਅਰਥਾਤ ਉਸ ਦੀ ਰੱਤ ਗਰਮ ਹੈ, ਫੇਫੜਿਆਂ ਨਾਲ ਸਾਹ ਲੈਂਦਾ ਹੈ, ਬੱਚੇ ਦਿੰਦਾ ਹੈ, ਅਤੇ ਉਨ੍ਹਾਂ ਨੂੰ ਦੱਧ ਚੁੰਘਾਉਂਦਾ ਹੈ। ਨਿਰਾ ਰੂਪ ਹੀ ਮੱਛੀ ਦਾ ਦੇਖ ਲਓ, ਉਸ ਨਾਲ ਕੁਝ ਭੀ ਮੇਲ ਨਹੀਂ, ਕਿਉਂਕਿ ਮੱਛੀ ਗਲਫੜੇ ਨਾਲ ਸਾਹ ਲੈਂਦੀ ਹੈ, ਆਂਡੇ ਦਿੰਦੀ ਹੈ, ਅਤੇ ਉਸ ਦੀ ਰੱਤ ਬੀ ਠੰਢੀ ਹੁੰਦੀ ਹੈ॥
ਤੁਸੀਂ ਦੇਖਦੇ ਹੋ, ਕਿ ਇਹ ਦੋ ਚਾਰ ਖੰਭ ਹਨ, ਦੋ ਛਾਤੀ ਪੁਰ ਅਤੇ ਦੋ ਪਿੱਛੇ ਪੂਛ ਦੇ ਮੁੱਢ। ਏਹ ਖੰਭ ਅਸਲ ਵਿੱਚ ਹੱਥ ਅਤੇ ਪੈਰ ਹਨ, ਅਗਲਿਆਂ ਖੰਭਾਂ ਵਖੇ ਪੰਜੇ ਅੰਗੁਲੀਆਂ ਝਿੱਲੀ ਨਾਲ ਜੁੜੀਆਂ ਹੋਈਅ