ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੨ )

ਓਹ ਪੰਜਾਂ ਫੁੱਟਾਂ ਤਕ ਲੰਮੇ, ਅਤੇ, ਢਾਈਆਂ ਮਣਾਂ ਦ ਲਗ ਭਗ ਤੋਲ ਵਿੱਚ ਹੁੰਦੇ ਹਨ, ਪਰ ਕੋਈ ਕੋਈ ਜਾਤਿ ਬਹੁਤ ਵੱਡੀ ਹੁੰਦੀ ਹੈ। ਇਸ ਜੰਤੂਦੇ ਸਰੀਰ ਪੁਰ ਚੀਕੁਣੀ ਚੀਕੁਣੀ ਪੀਲੀ ਭਾਹ ਮਾਰਦੀ ਚਮਕਦਾਰ ਜੱਤ ਹੁੰਦੀ ਹੈ, ਉਸ ਉੱਪਰ ਭੂਰੇ ਭੂਰੇ ਧੱਬੇ ਹੁੰਦੇ ਹਨ, ਉਹ ਸਰੀਰ ਦੇ ਨਾਲ ਅਜੇਹੀ ਮਿਲੀ ਹੋਈ ਹੁੰਦੀ ਹੈ ਕਿ ਤਰਨ ਦੇ ਵੇਲੇ ਕੋਈ ਅਟਕ ਨਹੀਂ ਹੁੰਦੀ। ਇਹ ਬਹੁਤਾ ਜਲ ਥੀਂ ਬਾਹਰ ਨਹੀਂ ਆਉਂਦਾ, ਯਾ ਤਾਂ ਬੱਚੇ ਦੇਣ ਆਉਂਦਾ ਹੈ ਯਾ ਉਨ੍ਹਾਂ ਨੂੰ ਦੁੱਧ ਚੁੰਘਾਉਣ, ਯਾ ਤੱਤੀਆਂ ਸਿਲਾਂ ਪੁਰ ਧੁੱਪ ਲੈਣ ਲਈ, ਜਾਣੋ ਪਾਣੀ ਵਿਖੇ ਰਹਿਣ ਲਈ ਹੀ ਜੰਮਿਆ ਹੈ। ਚੁੱਭੀ ਮਾਰਕੇ ਬਹੁਤ ਚਿਰ ਜਲ ਵਿਖੇ ਰਹਿ ਸਕਦਾ ਹੈ। ਵੱਡੀਆਂ ਵੱਡੀਆਂ ਸੋਹਣੀਆਂ ਅੱਖੀਆਂ ਹੰਦੀਆਂ ਹਨ, ਪਰ ਕੰਨਾਂ ਦੀ ਥਾਂ ਦੇ ਨਿੱਕੇ ਨਿੱਕੇ ਛੇਕ ਦਿਸਦੇ ਹਨ, ਜਦ ਚਾਹੁੰਦਾ ਹੈ ਉਨ੍ਹਾਂ ਨੂੰ ਬੰਦ ਕਰ ਲੈਂਦਾ ਹੈ। ਜਾਂ ਚੁੱਭੀ ਮਾਰਨ ਲਗਦਾ ਹੈ, ਤਾਂ ਉਸਦੀਆਂ ਨਾਸਾਂ ਪੁਰ ਰਤੀ ਰਤੀ ਮਾਸ ਇਸ ਪ੍ਰਕਾਰ ਆ ਜਾਂਦਾ ਹੈ, ਜਾਣੋ ਗੱਟਾ ਲਾ ਦਿੱਤਾ ਹੈ। ਹੱਡੀਆਂ ਦੇ ਅੰਦਰ ਮਹੀਨ ਮਹੀਨ ਛੇਕ ਹੁੰਦੇ ਹਨ, ਇੱਸੇ ਲਈ ਹੌਲੇ ਹੁੰਦੇ ਹਨ, ਅਤੇ ਸਰੀਰ ਪਾਣੀ ਉੱਪਰ ਘੱਟ ਭਾਰ ਪਾਉਂਦਾ ਹੈ॥